ਈਬੀਸੀ ਅਨੁਸਾਰ, ਸਾਰੇ ਲੋਕ ਇਸੂਜ਼ੂ ਟਰੱਕ ‘ਤੇ ਸਵਾਰ ਹੋ ਕੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਇਚ ਦੌਰਾਨ ਰਸਤੇ ’ਚ ਟਰੱਕ ਅਚਾਨਕ ਟਰੱਕ ਨਦੀ ਵਿਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਸਰਕਾਰੀ ਵਿਭਾਗ ਰਾਹਤ ਅਤੇ ਬਚਾਅ ਕਾਰਜ ਵਿਚ ਲੱਗ ਗਏ।
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਦੂਜੇ ਪਾਸੇ ਨਦੀ ‘ਚ ਡਿੱਗੇ ਲੋਕਾਂ ਦੀ ਭਾਲ ਜਾਰੀ ਹੈ।ਸਰਕਾਰੀ ਸਰਕਾਰੀ ਇਥੋਪੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਈਬੀਸੀ) ਮੁਤਾਬਕ ਸਾਰੇ ਲੋਕ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ।
ਤੁਹਾਨੂੰ ਦਸ ਦਈਏ ਕਿ ਇਥੋਪੀਆ ਵਿਚ ਗੰਭੀਰ ਸੜਕ ਹਾਦਸੇ ਆਮ ਹਨ। ਡਰਾਈਵਿੰਗ ਦੇ ਮਾੜੇ ਮਾਪਦੰਡ ਅਤੇ ਖ਼ਰਾਬ ਵਾਹਨ ਜਿਆਦਾਤਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਕਰੀਬ ਛੇ ਸਾਲ ਪਹਿਲਾਂ 2018 ਵਿਚ ਇਥੋਪੀਆ ਵਿਚ ਹੀ ਇਕ ਵੱਡਾ ਹਾਦਸਾ ਵਾਪਰਿਆ ਸੀ। ਜਿਸ ‘ਚ ਵਿਦਿਆਰਥੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗ ਗਈ ਸੀ, ਜਿਸ ‘ਚ 38 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸ਼ੇ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹਨ।