ਮਰਨ ਵਰਤ ‘ਤੇ ਬੈਠੇ ਡੱਲੇਵਾਲ ਨੂੰ ਮਿਲੀ HIGH POWER ਕਮੇਟੀ, ਡੱਲੇਵਾਲ ਦਾ ਜਵਾਬ-ਕਿਸਾਨਾਂ ਤੋਂ ਕੀਮਤੀ ਨਹੀਂ ਮੇਰੀ ਜਾਨ
ਵੀਓਪੀ ਬਿਊਰੋ – ਖਨੌਰੀ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 42ਵੇਂ ਦਿਨ ਵੀ ਜਾਰੀ ਰਿਹਾ। ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਕਿਸਾਨ ਮੋਰਚੇ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ। ਇਸ ਕਮੇਟੀ ਵਿੱਚ ਨਵਾਬ ਸਿੰਘ ਜੀ, ਦਵਿੰਦਰ ਸ਼ਰਮਾ ਜੀ, ਰਣਜੀਤ ਘੁੰਮਣ ਜੀ, ਸੁਖਪਾਲ ਖਹਿਰਾ ਜੀ, ਬੀ.ਐਸ.ਸੰਧੂ ਜੀ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਸਨ।




