ਪਰ ਧੁੰਦ ਇਨੀ ਜ਼ਿਆਦਾ ਸੀ ਕਿ ਕਾਰ ਪਿੰਡ ਦੇ ਟੋਭੇ ਵਿਚ ਹੀ ਡਿੱਗ ਪਈ ਅਤੇ ਜਿਸ ਵਿਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਮੌਕੇ ’ਤੇ ਕੱਢ ਲਿਆ ਗਿਆ ਅਤੇ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਕਮਲਪ੍ਰੀਤ ਉਮਰ 18 ਸਾਲ ਜੋ +2 ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ 30 ਸਾਲਾਂ ਦਾ ਨੌਜਵਾਨ ਜੋ ਨੇਵੀ ਵਿਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਸੀ ਜੋ ਵੇਰਕਾ ਮਿਲਕ ਪਲਾਂਟ ਵਿਚ ਕੰਮ ਕਰਦਾ ਸੀ, ਵਜੋਂ ਹੋਈ ਹੈ।
ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਦੇ ਵਿਚ ਸੋਗ ਦੀ ਲਹਿਰ ਦੌੜ ਗਈ।ਇਸ ਮੌਕੇ ’ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਦੇ ਕਾਰਨ ਵਾਪਰਿਆ ਕਿਉਂਕਿ ਦਾ ਧੁੰਦ ਬਹੁਤ ਜ਼ਿਆਦਾ ਸੀ
ਅਤੇ ਨੌਜਵਾਨਾਂ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਕਾਰ ਟੋਭੇ ਵਿਚ ਜਾ ਡੁੱਬੇਗੀ ਅਤੇ ਇਸ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਹੋ ਗਈ ਜੋ ਕਿ ਆਪਣੇ-ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ।#1 PS4 Emulator for Windows
Visit Us Now !
WhatsApp us