ਸ਼ਨੀਵਾਰ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੰਤਿਮ ਸਸਕਾਰ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਬਾਹਰ ਰਾਜਾ ਵੜਿੰਗ ਤੇ ਸਾਬਕਾ ਕਾਂਗਰਸੀ ਆਗੂ ਕਮਲਜੀਤ ਬਰਾੜ ਵਿਚਾਲੇ ਜ਼ਬਰਦਸਤ ਬਹਿਸ ਹੋਈ | ਦੋਵਾਂ ਆਗੂਆਂ ਵਲੋਂ ਇੱਕ ਦੂਜੇ ਨੂੰ ਗਾਲਾਂ ਵੀ ਕੱਢੀਆਂ ਗਈਆਂ | ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਲਾਪਰਾਂ ਵੀ ਕਮਲਜੀਤ ਬਰਾੜ ਦੇ ਨਾਲ ਸਨ |



ਅੰਤਿਮ ਸਸਕਾਰ ਤੋਂ ਬਾਅਦ ਰਾਜਾ ਵੜਿੰਗ ਵਾਪਿਸ ਜਾ ਰਹੇ ਸਨ ਤਾਂ ਕਮਲਜੀਤ ਬਰਾੜ ਅਤੇ ਲਾਪਰਾਂ ਨੇ ਵੜਿੰਗ ਦੀ ਗੱਡੀ ਨੂੰ ਇਸ਼ਾਰਾ ਦੇ ਕੇ ਰੋਕਿਆ | ਗੱਡੀ ਰੋਕਦੇ ਸਾਰ ਬਰਾੜ ਨੇ ਰਾਜਾ ਵੜਿੰਗ ਨੂੰ ਗਾਲਾਂ ਕਢਣੀਆਂ ਸ਼ੁਰੂ ਕਰ ਦਿਤੀਆਂ |
ਬਰਾੜ ਨੇ ਕਿਹਾ ਕਿ ਵੜਿੰਗ ਨੇ ਮੈਨੂੰ ਦੇਖ ਕੇ ਮੁੱਛਾਂ ਨੂੰ ਮਰੋੜਾਂ ਦੇਕੇ ਵੰਗਾਰਿਆ |ਜਦੋਂ ਬਰਾੜ ਗਾਲ਼ਾਂ ਕੱਢ ਰਹੇ ਸਨ ਤਾਂ ਵੜਿੰਗ ਦੇ ਸੁਰੱਖਿਆ ਕਰਮੀ ਹਰਕਤ ਵਿੱਚ ਆਏ ਪਰ ਬਰਾੜ ਨੇ ਉਹਨਾਂ ਨੂੰ ਪਾਸੇ ਹੋਣ ਲਈ ਕਿਹਾ |
ਬਰਾੜ ਨੇ ਵਾਰ ਵਾਰ ਵੜਿੰਗ ਨੂੰ ਗੱਡੀ ਚੋਂ ਉਤਰਨ ਲਈ ਵੀ ਵੰਗਾਰਿਆ | ਵੜਿੰਗ ਨੇ ਵੀ ਜਵਾਬ ਵਿੱਚ ਬਰਾੜ ਨੂੰ ਬੋਲਿਆ ਅਤੇ ਆਪਣੇ ਕਾਫ਼ਲੇ ਸਮੇਤ ਅੱਗੇ ਲੰਘ ਗਏ | ਇਹ ਵੀ ਦਸ ਦਈਏ ਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਵਿੱਚ ਸਿਆਸੀ ਦੁਸ਼ਮਣੀ ਬਹੁਤ ਪੁਰਾਣੀ ਹੈ |
ਵੜਿੰਗ ਨੇ ਕਮਲਜੀਤ ਬਰਾੜ ਨੂੰ ਪਾਰਟੀ ਚੋ ਬਾਹਰ ਕਢਿਆ ਸੀ | ਬਰਾੜ ਨੇ ਵੜਿੰਗ ਖਿਲਾਫ ਆਜ਼ਾਦ ਲੋਕ ਸਭਾ ਚੋਣ ਵੀ ਲੜੀ ਸੀ |