ਪੁਲਿਸ ਦੀ ਵਰਦੀ ਪਾ ਕੇ ਰੋਹਬ ਮਾਰਦਾ ਨਕਲੀ ਪੁਲਿਸ ਇੰਸਪੈਕਟਰ ਆਇਆ ਅਸਲੀ ਦੇ ਅੜਿੱਕੇ

Punjab, police, crime
ਵੀਓਪੀ ਬਿਊਰੋ- ਮੁਹਾਲੀ ‘ਚ ਇੱਕ ਨਕਲੀ ਸਬ-ਇੰਸਪੈਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਨਕਲੀ ਪੁਲਿਸ ਇੰਸਪੈਕਟਰ ਮੁਹਾਲੀ ਦੀ ਮਾਰਕੀਟ ‘ਚ ਗੇੜੀਆਂ ਮਾਰ ਰਿਹਾ ਸੀ। ਇਸ ਦੌਰਾਨ ਅਸਲੀ ਪੁਲਿਸ ਵਾਲਿਆਂ ਦੀ ਇਸ ‘ਤੇ ਨਜ਼ਰ ਪਈ ਤਾਂ ਸ਼ੱਕ ਹੋਣ ‘ਤੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਨਕਲੀ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ।


ਜਾਣਕਾਰੀ ਮੁਤਾਬਕ ਮੁਹਾਲੀ ਦੀ ਗੇੜੀ ਰੂਟ ਕਹੀ ਜਾਣ ਵਾਲੀ ਮਾਰਕੀਟ ਥਰੀ-ਬੀ- ਟੂ ਦੇ ਵਿੱਚ ਨਕਲੀ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਅਤੇ ਮੋਢਿਆਂ ‘ਤੇ ਦੋ ਸਟਾਰ ਲਾ ਕੇ ਟੋਹਰ ਨਾਲ ਘੁੰਮ ਰਿਹਾ ਸੀ। ਜਦੋਂ ਉਹ ਪੈਦਲ ਚੱਲ ਰਿਹਾ ਸੀ ਤਾਂ ਉਸ ਦੀ ਚਾਲ ਵੇਖ ਕੇ ਹੀ ਅਸਲੀ ਪੁਲਿਸ ਨੂੰ ਸ਼ੱਕ ਹੋਇਆ। ਜਦੋਂ ਉਸਨੂੰ ਪੁੱਛਿਆ ਗਿਆ ਵੀ ਕਿਹੜੇ ਥਾਣੇ ਵਿੱਚ ਤਾਇਨਾਤ ਹੈ ਤਾਂ ਉਹ ਘਬਰਾ ਗਿਆ। ਇਸ ‘ਤੇ ਅਸਲੀ ਪੁਲਿਸ ਨੇ ਜਦੋਂ ਉਸਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਸਾਰੇ ਭੇਦ ਖੁੱਲ੍ਹ ਕੇ ਸਾਹਮਣੇ ਆ ਗਏ।




