ਸੁਰਿੰਦਰ ਸਿੰਘ ਵਾਸੀ ਪਿੰਡ ਬੱਸੀ ਭਲਾਰਪੁਰ ਨੇ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਵੀਡੀਓ ਬਣਾਈ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਪੁਲਿਸ ਮੁਲਾਜ਼ਮ ਸਾਂਢੂ , ਪਤਨੀ ਅਤੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਹੈ।
ਉਹਨਾਂ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਹਨ ਕਿ ਉਸ ਦੀ ਪਤਨੀ ਉਸ ਨੂੰ ਝੂਠ ਬੋਲਦੀ ਹੈ ਕਿ ਉਸਨੇ ਆਪਣੇ ਪੇਕੇ ਪਿੰਡ ਗੁਰਦਾਸਪੁਰ ਜਾਣਾ ਹੈ। ਜਿਸ ਤੋਂ ਬਾਅਦ ਉਸ ਨੇ ਪਤਨੀ ਨੂੰ ਗੁਰਦਾਸਪੁਰ ਦੇ ਬਰਿਆਰ ਅੱਡੇ ‘ਤੇ ਛੱਡਿਆ। ਉਸ ਦੀ ਪਤਨੀ ਨੇ ਕਿਹਾ ਸੀ ਕਿ ਉਸਨੂੰ ਆਟੋ ਮਿਲ ਗਿਆ ਹੈ ਤਾਂ ਉਹ ਚਲੀ ਜਾਏਗੀ ਪਰ ਉਹ ਪੇਕੇ ਨਹੀਂ ਪਹੁੰਚਦੀ ਹੈ। ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ।
ਜਦੋ ਮ੍ਰਿਤਕ ਦੇ ਸਾਢੂ ਤੋਂ ਸੁਰਿੰਦਰ ਸਿੰਘ ਦੀ ਪਤਨੀ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਲਟਾ ਮ੍ਰਿਤਕ ਦਾ ਸਾਢੂ ਨੇ ਸਾਡੇ ਉੱਪਰ ਹੀ ਝੂਠੇ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਹੈ। ਲੜਕੀ ਦੇ ਪੇਕੇ ਪਰਿਵਾਰ ਨੇ ਆਪਣੀ ਲੜਕੀ ਅਤੇ ਵੱਡੇ ਜਵਾਈ ਉੱਪਰ ਕਾਰਵਾਈ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਦੀਨਾਨਗਰ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਪਤਨੀ ਰਾਜਵੀਰ ਕੌਰ ਲੋਹੜੀ ਵਾਲੇ ਦਿਨ ਬਿਨ੍ਹਾਂ ਦੱਸੇ ਘਰੋਂ ਚਲੀ ਜਾਂਦੀ ਹੈ। ਜਿਸ ਨੂੰ ਪਰਿਵਾਰ ਦੋ ਚਾਰ ਦਿਨ ਲੱਭਦਾ ਰਹਿੰਦਾ ਹੈ। ਇਸ ਘਟਨਾ ਤੋਂ ਬਾਅਦ ਪਤੀ ਨੇ ਕੋਈ ਜ਼ਹਿਰੀਲੀ ਵਸਤੂ ਨਿਕਲ ਲਈ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਬਿਆਨ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।#1 PS4 Emulator for Windows
Visit Us Now !
WhatsApp us