ਪ੍ਰੇਮੀ ਨਾਲ ਰਹਿੰਦੀ ਸੀ ਲਿਵ-ਇਨ ਰਿਲੇਸ਼ਨਸ਼ਿਪ ਚ, 1 ਕਰੋੜ ਦੀ ਪਾਲਿਸੀ ਦੇ ਲਾਲਚ ਕਰ ਦਿੱਤਾ ਪ੍ਰੇਮੀ ਨੇ ਕਤਲ

ਬੀਤੇ ਦਿਨ ਰਾਏਬਰੇਲੀ ਰੋਡ ‘ਤੇ ਪੀ.ਜੀ.ਆਈ ਇਲਾਕੇ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਇਕ ਔਰਤ ਸੜਕ ‘ਤੇ ਜ਼ਖ਼ਮੀ ਹਾਲਤ ਵਿਚ ਪਈ ਮਿਲੀ। ਜਦੋਂ ਸਵੇਰ ਦੀ ਸੈਰ ਲਈ ਨਿਕਲੇ ਲੋਕਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਐਪੈਕਸ ਟਰਾਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਔਰਤ ਦੇ ਭਰਾ ਨੇ ਉਸ ਨੌਜਵਾਨ ‘ਤੇ ਕਤਲ ਦਾ ਦੋਸ਼ ਲਗਾਇਆ ਹੈ ਜਿਸ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੀ ਸੀ। ਇਸ ਸਬੰਧੀ ਭਰਾ ਨੇ ਪੀ.ਜੀ.ਆਈ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਏਬਰੇਲੀ ਦੀ ਰਹਿਣ ਵਾਲੀ ਗੀਤਾ ਸ਼ਰਮਾ ਪੀ.ਜੀ.ਆਈ ਸਥਿਤ ਨੀਲਗਿਰੀ ਅਪਾਰਟਮੈਂਟ ਵਿਚ ਰਹਿੰਦੀ ਸੀ।

ਸਥਾਨਕ ਲੋਕਾਂ ਨੇ ਸਵੇਰੇ ਛੇ ਵਜੇ ਦੇ ਕਰੀਬ ਪੁਲਿਸ ਨੂੰ ਇਕ ਔਰਤ ਦੇ ਉੱਥੇ ਜ਼ਖ਼ਮੀ ਹਾਲਤ ’ਚ ਪਏ ਹੋਣ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਦੇਖਿਆ ਕਿ ਔਰਤ ਦੇ ਸਰੀਰ ‘ਤੇ ਕਈ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਸਰੀਰ ਵਿਚੋਂ ਖ਼ੂਨ ਵੀ ਵਗ ਰਿਹਾ ਸੀ। ਉਸ ਨੂੰ ਤੁਰਤ ਪੀ.ਜੀ.ਆਈ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਈਸੀਜੀ ਸਮੇਤ ਕਈ ਟੈਸਟ ਕੀਤੇ।ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਸਿਰ ’ਚ ਸੱਟ ਲੱਗਣ ਦੀ ਪੁਸ਼ਟੀ ਹੋਈ ਹੈ। ਭਰਾ ਲਾਲਚੰਦ ਨੇ ਦਸਿਆ ਕਿ ਉਸ ਦੀ ਭੈਣ ਗੀਤਾ ਕਈ ਸਾਲਾਂ ਤੋਂ ਰਾਏਬਰੇਲੀ ਦੇ ਰਹਿਣ ਵਾਲੇ ਗਿਰਜਾ ਸ਼ੰਕਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਲਖਨਊ ਵਿਚ ਰਹਿ ਰਹੀ ਸੀ।

ਗਿਰਜਾ ਸ਼ੰਕਰ ਨੇ ਉਸ ਨੂੰ ਸਵੇਰੇ ਫ਼ੋਨ ਕਰ ਕੇ ਦਸਿਆ ਕਿ ਉਸ ਦੀ ਭੈਣ ਨਾਲ ਹਾਦਸਾ ਹੋ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ। ਗਿਰੀਜਾ ਸ਼ੰਕਰ ਨੇ ਪਹਿਲਾਂ ਦਸਿਆ ਸੀ ਕਿ ਉਸ ਦੀ ਭੈਣ ਨੂੰ ਪੀ.ਜੀ.ਆਈ ਟਰਾਮਾ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਉਸ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਗਿਆ ਸੀ। ਭਰਾ ਨੇ ਦਸਿਆ ਕਿ ਗਿਰਿਜਾ ਸ਼ੰਕਰ ਕਈ ਸਾਲਾਂ ਤੋਂ ਮੇਰੀ ਭੈਣ ਨਾਲ ਰਹਿ ਰਿਹਾ ਸੀ। ‘ਮੇਰੀ ਭੈਣ ਦਾ ਕੋਈ ਹਾਦਸਾ ਨਹੀਂ ਹੋਇਆ ਸਗੋਂ ਗਿਰਿਜਾ ਸ਼ੰਕਰ ਨੇ ਉਸ ਦਾ ਕਤਲ ਕੀਤਾ ਹੈ।’

ਇਸ ਤੋਂ ਇਲਾਵਾ ਭਰਾ ਨੇ ਦਸਿਆ ਕਿ ਭੈਣ ਦੇ ਨਾਮ ‘ਤੇ ਲਗਭਗ 1 ਕਰੋੜ ਰੁਪਏ ਦਾ ਬੀਮਾ ਸੀ। ਜਿਸ ਦਾ ਨਾਮਜ਼ਦ ਵਿਅਕਤੀ ਖ਼ੁਦ ਗਿਰਿਜਾ ਸ਼ੰਕਰ ਸੀ।ਪੀਜੀਆਈ ਇੰਸਪੈਕਟਰ ਨੇ ਕਿਹਾ ਕਿ ਔਰਤ ਐਪੈਕਸ ਟਰਾਮਾ ਸੈਂਟਰ ਦੇ ਪਿੱਛੇ ਪਈ ਮਿਲੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!