ਮਾਂ ਨਾਲ ਦਵਾਈ ਲੈਣ ਜਾਂਦੇ ਪੁੱਤ ਨੂੰ ਬਦਮਾਸ਼ਾਂ ਨੇ ਘੇਰ ਕੇ ਮਾਰੀ ਗੋਲ਼ੀ, ਮਾਂ ਨੇ ਰੋ-ਰੋ ਸੁਣਾਇਆ ਦੁੱਖੜਾ

ਮਾਂ ਨਾਲ ਦਵਾਈ ਲੈਣ ਜਾਂਦੇ ਪੁੱਤ ਨੂੰ ਬਦਮਾਸ਼ਾਂ ਨੇ ਘੇਰ ਕੇ ਮਾਰੀ ਗੋਲ਼ੀ, ਮਾਂ ਨੇ ਰੋ-ਰੋ ਸੁਣਾਇਆ ਦੁੱਖੜਾ

ਵੀਓਪੀ ਬਿਊਰੋ – ਫਰੀਦਕੋਟ ਦੇ ਇੱਕ ਕਰਨ ਸ਼ਰਮਾ ਨਾਮਕ ਨੌਜਵਾਨ ‘ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਹ ਆਪਣੀ ਕਾਰ ‘ਤੇ ਸਵਾਰ ਹੋਕੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ, ਤਾਂ ਫਾਇਰਿੰਗ ਦੌਰਾਨ ਉਸ ਵੱਲੋਂ ਕਾਰ ਭਜਾ ਕੇ ਆਪਣੀ ਜਾਨ ਬਚਾਈ ਗਈ। ਹਾਲਾਂਕਿ ਪੁਲਿਸ ਵੱਲੋਂ ਅਜਿਹੀ ਕੋਈ ਘਟਨਾ ਵਾਪਰਨ ਦੀ ਗੱਲ ਸਾਹਮਣੇ ਨਾ ਆਉਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਲੜਕੇ ਦੀ ਮਾਂ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਜਾ ਰਹੀ ਹੈ।

Punjab, crime, Fridkot

 

ਇਸ ਘਟਨਾ ਸਬੰਧੀ ਨੌਜਵਾਨ ਨੇ ਦੱਸਿਆ ਕਿ ਕੱਲ ਸ਼ਾਮ ਜਦ ਉਹ ਆਪਣੀ ਕਾਰ ‘ਤੇ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਬਾਜੀਗਰ ਬਸਤੀ ਨਜ਼ਦੀਕ ਦੋ ਕਾਰਾਂ ‘ਚ ਆਏ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਜਿਨ੍ਹਾਂ ਕੋਲ ਹਥਿਆਰ ਸਨ। ਜਿਨ੍ਹਾਂ ਵੱਲੋਂ ਉਸਦੀ ਗੱਡੀ ਨੂੰ ਪਹਿਲਾਂ ਧੱਕੇ ਨਾਲ ਖੋਲਣ ਦੀ ਕੋਸ਼ਿਸ਼ ਕੀਤੀ ਜਿਸ ਤੇ ਉਸਨੇ ਗੱਡੀ ਭਜਾ ਲਈ ਪਰ ਪਿੱਛੇ ਆ ਰਹੀ ਇੱਕ ਗੱਡੀ ਸਵਾਰ ਵੱਲੋਂ ਉਸਤੇ ਫਾਇਰ ਕੱਢ ਦਿੱਤਾ ਜੋ ਮੇਰੇ ਪੇਟ ਦੇ ਕੋਲ ਦੀ ਲੰਘਾ ਗਿਆ। ਇਸ ਤੋਂ ਬਾਅਦ ਉਸ ਵੱਲੋ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ। ਉਸਨੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਝਗੜਾ ਨਹੀਂ ਨਾ ਹੀ ਉਸ ਵੱਲੋਂ ਮੁਕੱਦਮੇ ਚ ਕੋਈ ਲਾਪਰਵਾਈ ਕੀਤੀ ਜਾ ਰਹੀ ਹੈ ਪਰ ਮੇਰੇ ਤੇ ਹਮਲਾ ਕਿਉਂ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਸ ਸਬੰਧੀ ਕਰਨ ਦੀ ਮਾਂ ਮੂਰਤੀ ਦੇਵੀ ਨੇ ਕਿਹਾ ਕਿ ਉਸਦੇ ਪੁੱਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਪਰ ਪਤਾ ਨਹੀਂ ਕਿਉਂ ਉਸਦੀ ਜਾਨ ਦੇ ਪਿੱਛੇ ਪਏ ਹੋਏ ਹਨ ।

ਇਸ ਸਬੰਧੀ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਕਰਨ ਸ਼ਰਮਾ ਨਾਮਕ ਲੜਕੇ ਦੀ ਮਾਤਾ ਵੱਲੋਂ ਅਜਿਹੀ ਘਟਨਾ ਦੀ ਸ਼ਿਕਾਇਤ ਲਿਖਾਈ ਗਈ ਹੈ ਜੋ ਪੁਲਿਸ ਦੇ ਧਿਆਨ ਮੁਤਾਬਿਕ ਅਜਿਹੀ ਘਟਨਾ ਵਾਪਰੀ ਨਹੀਂ ਪਰ ਫਿਰ ਵੀ ਉਹ ਜਾਂਚ ਕਰਨ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਨ ਖਿਲਾਫ ਪਹਿਲਾ ਹੀ ਸੰਗੀਨ ਧਰਾਵਾਂ ਤਹਿਤ ਚਾਰ ਮਾਮਲੇ ਦਰਜ ਹਨ, ਜਿਸ ‘ਚ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ।

error: Content is protected !!