ਆਤਿਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ, ਭਾਜਪਾ ਕਰ ਰਹੀ CM ਚਿਹਰੇ ਲਈ ਮੰਥਨ

ਆਤਿਸ਼ੀ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ, ਭਾਜਪਾ ਕਰ ਰਹੀ CM ਚਿਹਰੇ ਲਈ ਮੰਥਨ

ਦਿੱਲੀ (ਵੀਓਪੀ ਬਿਊਰੋ) Delhi, political ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਆ ਚੁੱਕਿਆ ਹੈ। ਲਗਾਤਾਰ 12 ਸਾਲ ਸੱਤਾ ਵਿੱਚ ਰਹੀ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਮਿਲੀ ਹੈ ਅਤੇ ਉਸਦੇ ਵੱਡੇ ਚਿਹਰਿਆ ਜਿਵੇਂ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਣੇ ਕਈ ਵੱਡੇ ਚਿਹਰਿਆਂ ਦੀ ਹਾਰ ਹੋ ਗਈ ਹੈ।

ਇਸਦੇ ਨਾਲ ਹੀ ਭਾਜਪਾ ਨੇ 48 ਸੀਟਾਂ ਜਿੱਤ ਕੇ ਦਿੱਲੀ ਦੀ ਸੱਤਾ ‘ਤੇ ਵੀ ਕਬਜ਼ਾ ਕਰ ਲਿਆ ਹੈ। ਹੁਣ ਭਾਜਪਾ ਦਾ ਕਹਿਣਾ ਕਿ ਡਬਲ ਇੰਜਨ ਸਰਕਾਰ ਦਿੱਲੀ ਦਾ ਵਿਕਾਸ ਕਰੇਗੀ।

ਉੱਧਰ ਦਿੱਲੀ ਦੀ ਸੀਐੱਮ ਰਾਹੀ ਆਤਿਸ਼ੀ ਨੇ ਆਪਣੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਸਨੇ ਐੱਲਜੀ ਵੀ.ਕੇ. ਸਕਸੈਨਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸਦੇ ਨਾਲ ਹੀ ਭਾਜਪਾ ਵੱਲੋਂ ਵੀ ਮੁੱਖ ਮੰਤਰੀ ਦੇ ਚਿਹਰੇ ਲਈ ਮੰਥਨ ਸ਼ੁਰੂ ਹੋ ਗਿਆ ਹੈ। ਜਲਦ ਹੀ ਭਾਜਪਾ ਦਿੱਲੀ ਵਿਖੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ ਅਤੇ ਦਿੱਲੀ ਵਿੱਚ ਭਾਜਪਾ 27 ਸਾਲਾਂ ਬਾਅਦ ਸੱਤਾ ਦੇ ਕਾਬਜ ਹੋ ਕੇ ਆਪਣਾ ਰਾਜ ਚਲਾਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਦੀ ਸੱਤਾ ਵਿੱਚ ਅਤੇ ਦਿੱਲੀ ਵਾਸੀਆਂ ਨੂੰ ਇਸਦਾ ਕਿੰਨਾ ਲਾਭ ਮਿਲਦਾ ਹੈ। ਭਾਜਪਾ ਦਿੱਲੀ ਲਈ ਕੀ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!