ਦਿਲਜੀਤ ਦੇ ਸ਼ੋਅ ‘ਚ ਲੱਖਾਂ ਰੁਪਏ ਦੀਆਂ ਜਾਅਲੀ ਟਿਕਟਾਂ ਵੇਚ ਗਏ ਸਨ ਠੱਗ, ਪੁਲਿਸ ਨੇ ਹੁਣ ਦਰਜ ਕੀਤਾ ਕੇਸ

ਦਿਲਜੀਤ ਦੇ ਸ਼ੋਅ ‘ਚ ਲੱਖਾਂ ਰੁਪਏ ਦੀਆਂ ਜਾਅਲੀ ਟਿਕਟਾਂ ਵੇਚ ਗਏ ਸਨ ਠੱਗ, ਪੁਲਿਸ ਨੇ ਹੁਣ ਦਰਜ ਕੀਤਾ ਕੇਸ

ਚੰਡੀਗੜ੍ਹ (ਵੀਓਪੀ ਬਿਊਰੋ) Diljit dosanjh, Punjab ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਬੀਤੇ ਸਾਲ ਇੰਡੀਆ ਟੂਰ ਕੀਤਾ ਅਤੇ ਇਸ ਦੌਰਾਨ ਉਸ ਨੇ ਚੰਡੀਗੜ੍ਹ ਵਿਖੇ ਵੀ ਸ਼ੋਅ ਕੀਤਾ। ਇਸ ਦੌਰਾਨ ਕਈ ਵਿਵਾਦ ਉੱਠੇ ਅਤੇ ਇਨ੍ਹਾਂ ਵਿੱਚੋਂ ਇੱਕ ਸੀ ਜਾਅਲੀ ਟਿਕਟਾਂ ਦਾ, ਦਿਲਜੀਤ ਦੁਸਾਂਝ ਨੇ ਸ਼ੋਅ ਲਈ ਕਈ ਪ੍ਰੰਸ਼ਸਕ ਠੱਗੀ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਨੂੰ ਜਾਅਲੀ ਟਿਕਟਾਂ ਵੇਚ ਦਿੱਤੀਆਂ ਗਈਆਂ।

14 ਦਸੰਬਰ 2024 ਨੂੰ ਸੈਕਟਰ-34 ਵਿੱਚ ਹੋਏ ਕੰਸਰਟ ਦੀਆਂ ਟਿਕਟਾਂ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਦੇ ਇੱਕ ਗਿਰੋਹ ਨੇ ਜ਼ੀਰਕਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ 8.22 ਲੱਖ ਰੁਪਏ ਵਿੱਚ ਅੱਠ ਜਾਅਲੀ ਟਿਕਟਾਂ ਦਿੱਤੀਆਂ ਅਤੇ ਫਿਰ ਨੌਜਵਾਨਾਂ ਟਿਕਟਾਂ ਚੰਡੀਗੜ੍ਹ ਪੁਲਿਸ ਨੂੰ ਦਿਖਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ।

ਸ਼ਿਕਾਇਤ ਮਿਲਣ ‘ਤੇ ਸੈਕਟਰ-17 ਥਾਣਾ ਪੁਲਿਸ ਨੇ ਪਿੰਜੌਰ ਨਿਵਾਸੀ ਵਰਦਾਨ ਮਾਨ, ਵਿਨੀਤ ਪਾਲ, ਸੈਕਟਰ-42 ਨਿਵਾਸੀ ਪਰਵ ਕੁਮਾਰ, ਕਿਸ਼ਨਗੜ੍ਹ ਨਿਵਾਸੀ ਰੋਹਨ ਸਿੰਘ ਉਰਫ ਰੋਹਨ ਲੁਬਾਣਾ ਅਤੇ ਅਕਾਸ਼ਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਨੇ ਕਿਹਾ ਕਿ ਉਨ੍ਹਾਂ ਨੂੰ 11 ਦਸੰਬਰ ਨੂੰ ਸੈਕਟਰ-17 ਵਿੱਚ 12 ਟਿਕਟਾਂ ਮਿਲਣੀਆਂ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਟਿਕਟ ਨਹੀਂ ਮਿਲੀ। ਫਿਰ 12 ਹੋਰ ਟਿਕਟਾਂ ਦੇ ਬਦਲੇ ਉਨ੍ਹਾਂ ਤੋਂ 44500 ਰੁਪਏ ਲਏ ਗਏ। ਮੁਲਜ਼ਮ ਫਿਰ ਵੀ ਟਿਕਟ ਦੇ ਨਾਂ ’ਤੇ ਸਿਰਫ਼ ਵਾਅਦੇ ਹੀ ਕਰਦੇ ਰਹੇ। ਉਸ ਨੇ ਮੁਲਜ਼ਮਾਂ ਨੂੰ 8.22 ਲੱਖ ਰੁਪਏ ਦਿੱਤੇ ਅਤੇ ਬਦਲੇ ਵਿੱਚ ਸਿਰਫ਼ ਅੱਠ ਟਿਕਟਾਂ ਹੀ ਦਿੱਤੀਆਂ। ਜਦੋਂ ਉਹ ਇਹ ਟਿਕਟਾਂ ਲੈ ਕੇ ਕੰਸਰਟ ਵਿੱਚ ਪਹੁੰਚੇ ਤਾਂ ਉੱਥੇ ਮੌਜੂਦ ਬਾਊਂਸਰ ਨੇ ਟਿਕਟਾਂ ਪਾੜ ਦਿੱਤੀਆਂ।

ਚੰਡੀਗੜ੍ਹ ‘ਚ ਵੀ ਦਿਲਜੀਤ ਦੇ ਸ਼ੋਅ ‘ਚ ਕਾਫੀ ਭੀੜ ਰਹੀ ਅਤੇ ਟਿਕਟਾਂ ਦੇ ਬਾਵਜੂਦ ਲੋਕ ਦਾਖਲ ਨਹੀਂ ਹੋ ਸਕੇ। ਇਸ ਸ਼ੋਅ ਨੂੰ ਲੈ ਕੇ ਸ਼ਹਿਰ ‘ਚ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਸਮਾਗਮ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਤਬਦੀਲ ਹੋ ਗਿਆ।

ਮੁਲਜ਼ਮਾਂ ਨੇ ਪੂਰੀ ਸਾਜ਼ਿਸ਼ ਨਾਲ ਠੱਗੀ ਮਾਰੀ। ਮੁਲਜ਼ਮ ਜਾਣਬੁੱਝ ਕੇ ਉਨ੍ਹਾਂ ਨੂੰ ਜਾਅਲੀ ਈ-ਮੇਲ ਭੇਜਦੇ ਰਹੇ ਤਾਂ ਜੋ ਉਹ ਉਨ੍ਹਾਂ ਦੀ ਸਾਜ਼ਿਸ਼ ਨੂੰ ਸਮਝ ਨਾ ਸਕਣ। ਪੈਸੇ ਭੇਜਣ ਤੋਂ ਬਾਅਦ ਉਸ ਨੇ ਮੁਲਜ਼ਮਾਂ ਨੂੰ ਕਈ ਵਾਰ ਟਿਕਟਾਂ ਦੀ ਮੰਗ ਕੀਤੀ ਪਰ ਉਹ ਉਸ ਨੂੰ ਸਿਰਫ਼ ਈ-ਮੇਲ ਭੇਜ ਕੇ ਟਿਕਟ ਦਿਖਾਉਂਦੇ ਰਹੇ ਪਰ ਉਸ ਨੂੰ ਕੋਈ ਟਿਕਟ ਨਹੀਂ ਮਿਲੀ।

error: Content is protected !!