Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
March
3
ਪੁਲਿਸ ਨੇ ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੈਠੇ ਸਰਪੰਚ ਦੀ ਪ੍ਰਾਪਰਟੀ ਤੇ ਬੈਂਕ ਅਕਾਊਂਟ ਕੀਤੇ ਫਰੀਜ਼
Crime
Latest News
National
Politics
Punjab
ਪੁਲਿਸ ਨੇ ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੈਠੇ ਸਰਪੰਚ ਦੀ ਪ੍ਰਾਪਰਟੀ ਤੇ ਬੈਂਕ ਅਕਾਊਂਟ ਕੀਤੇ ਫਰੀਜ਼
March 3, 2025
VOP TV
ਪੁਲਿਸ ਨੇ ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੈਠੇ ਸਰਪੰਚ ਦੀ ਪ੍ਰਾਪਰਟੀ ਤੇ ਬੈਂਕ ਅਕਾਊਂਟ ਕੀਤੇ ਫਰੀਜ਼
ਸੰਗਰੂਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ‘ਯੁੱਧ ਨਸ਼ੇ ਵਿਰੁੱਧ’ ਤਹਿਤ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਤਹਿਤ ਪੰਜਾਬ ਭਰ ਵਿੱਚ ਕਾਰਵਾਈਆਂ ਕਰ ਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਡੇ ਨਸ਼ਾ ਤਸਕਰਾਂ ਦੇ ਘਰ ਤੱਕ ਵੀ ਢਾਹੇ ਜਾ ਰਹੇ ਹਨ। ਇਸੇ ਤਹਿਤ ਕਾਰਵਾਈ ਕਰਦੇ ਹੋਏ ਸੰਗਰੂਰ ਪੁਲਿਸ ਨੇ ਜੇਲ੍ਹ ਵਿਚ ਬੰਦ ਨਸ਼ਾ ਤਸਕਰ ਸਰਪੰਚ ਗੁਰਜੀਤ ਭੁਰਾ ਫੌਜੀ ਦੀ ਪ੍ਰੋਪਰਟੀ ਅਤੇ ਸਾਰੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਹਨ। ਸਰਪੰਚ ਗੁਰਜੀਤ ਸਿੰਘ ਭੁਰਾ ਦੀ 3 ਏਕੜ ਕਰੀਬ ਜ਼ਮੀਨ ਅਤੇ ਪਰਿਵਾਰ ਮੈਂਬਰਾਂ ਦੇ ਬੈਂਕ ਖਾਤੇ ਅਤੇ ਟਾਇਲ ਫੈਕਟਰੀ ਦਾ ਬੈਂਕ ਖਾਤਾ ਦੇ ਬੈਂਕ ਖਾਤਾ ਵੀ ਫ਼ਰੀਜ਼ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ‘ਚ ਬੈਠੇ ਗੁਰਜੀਤ ਭੂਰਾ ਨੇ ਇਸ ਵਾਰੀ ਸਰਪੰਚੀ ਚੋਣ ਦੀ ਚੋਣ ਜਿੱਤੀ ਸੀ। 7 ਕੁਇੰਟਲ 10 ਕਿਲੋ ਭੁੱਕੀ ਦੇ ਕੇਸ ਵਿੱਚ ਤਸਕਰ ਜੇਲ੍ਹ ‘ਚ ਬੰਦ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ੇ ਵਿਰੁੱਧ ਮੁਹਿਮ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਪਿੰਡ ਰਾਏਧਰਾਣਾ ਦੇ ਜੇਲ ਵਿੱਚ ਬੰਦ ਸਰਪੰਚ ਗੁਰਜੀਤ ਭੂਰਾ ਦੇ ਘਰ ਚਿਪਕਾਇਆ ਨੋਟਿਸ ਗੁਰਜੀਤ ਸਿੰਘ ਭੂਰਾ ਜੇਲ ਵਿੱਚ ਬੈਠੇ ਹੀ ਪੰਚਾਇਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।
ਐੱਸਪੀ ਪੀਬੀਆਈ ਨਵਰੀਤ ਸਿੰਘ ਬਿਰਕ ਨੇ ਕਿਹਾ ਨਸ਼ਾ ਤਸਕਰ ਸਰਪੰਚ ਗੁਰਜੀਤ ਸਿੰਘ ਭੂਰਾ ਫੌਜੀ ਦੇ ਖਿਲਾਫ ਐੱਨਡੀਪੀਐਸ ਐਕਟ ਦੇ ਮੁਕਦਮੇ ਦਰਜ ਸਨ ਕੰਪਟੀਟੈਂਟ ਅਥੋਰਟੀ ਨਵੀਂ ਦਿੱਲੀ ਵਲੋਂ ਫਰੀਜਿੰਗ ਦੇ ਆਰਡਰ ਜੋ ਇਹਨਾਂ ਦੇ ਘਰ ਅੱਜ ਚਿਪਕਾਏ ਨੇ ਉਹਨਾਂ ਨੇ ਦੱਸਿਆ ਕਿ 27 ਕਨਾਲ ਜ਼ਮੀਨ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਅਕਾਊਂਟ ਅਤੇ ਇੱਕ ਫੈਕਟਰੀ ਦਾ ਬੈਂਕ ਅਕਾਊਂਟ ਵੀ ਫਰੀਜ਼ ਕੀਤਾ ਗਿਆ ਗੁਰਜੀਤ ਭੂਰਾ ਸਿੰਘ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਉਹਨਾਂ ਨੇ ਕਿਹਾ ਹੈ ਕਿ ਜ਼ਿਲ੍ਹਾ ਸੰਗਰੂਰ ਵੱਲੋਂ 12 ਕੇਸ ਨਵੀਂ ਦਿੱਲੀ ਨੂੰ ਭੇਜੇ ਗਏ ਸਨ ਜਿਨਾਂ ਵਿੱਚੋਂ ਨੌ ਕੇਸਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ 27 ਮੁਕਦਮੇ ਦਰਜ ਕੀਤੇ ਜਿਸ ਦਿਨ ਤੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੈ 16 ਮੁਕਦਮਾ ਦਰਜ ਕਰ ਦਿੱਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਬਾਜ ਆ ਜਾਣ ਨਹੀਂ ਤਾਂ ਸਖਤੀ ਨਾਲ ਨਜਿੱਠਿਆ ਜਾਵੇਗਾ।
ਸਰਪੰਚ ਗੁਰਜੀਤ ਸਿੰਘ ਫੌਜੀ ਦੇ ਪਰਿਵਾਰਕ ਮੈਂਬਰ ਰਾਮਪਾਲ ਨੇ ਕਿਹਾ ਜੋ ਅੱਜ ਪੁਲਿਸ ਵੱਲੋਂ ਸਾਡੇ ਘਰ ਨੋਟਿਸ ਲਗਾਇਆ ਗਿਆ ਹੈ, ਇਸ ਨੋਟਿਸ ਨਾਲ ਸਾਡੀ ਪ੍ਰਾਪਰਟੀ ਅਤੇ ਅਕਾਊਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਜ਼ਮੀਨ ਸਾਡੀ ਜੱਦੀ ਹੈ ਇਹ ਜਮੀਨ ਉੱਤੇ ਲੋਨ ਵੀ ਚੱਲ ਰਹੇ ਹਨ ਅਤੇ ਉਨਾਂ ਨੇ ਕਿਹਾ ਹੈ ਕਿ ਜੇਲ ਵਿਚ ਬੈਠ ਕੇ ਸਰਪੰਚੀ ਚੋਣ ਜਿੱਤੀ ਹੈ। ਇਸ ਪ੍ਰੋਪਰਟੀ ਨੂੰ ਫਰੀਜ਼ ਕਰਨਾ ਸਰਾ-ਸਰ ਸਾਡੇ ਨਾਲ ਧੱਕਾ ਕੀਤਾ ਗਿਆ ਹੈ।
Post navigation
ਬਾਂਹ ‘ਚ ਨ+ਸ਼ੇ ਦੀ ਸਰਿੰਜ ਲਾਉਂਦੇ ਹੀ ਰੱਬ ਨੂੰ ਪਿਆਰਾ ਹੋਇਆ ਨੌਜਵਾਨ
ਹੁਣ ਕਿਸਾਨਾਂ ਦਾ ਇੱਕ ਧੜਾ ਚੰਡੀਗੜ੍ਹ ਧਰਨਾ ਲਾਉਣ ਲਈ ਅੜਿਆ, CM ਨਾਲ ਮੀਟਿੰਗ ਵੀ ਨਹੀਂ ਆਈ ਕੰਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us