ਫੁਕਰਪੁਣੇ ‘ਚ ਵਿਆਹ ਦੌਰਾਨ ਕੀਤੇ ਫਾਇਰ, ਪੁਲਿਸ ਨੇ ਦਰਜ ਕੀਤਾ ਪਰਚਾ
ਬਠਿੰਡਾ (ਵੀਓਪੀ ਬਿਊਰੋ) Punjab, bathinda, news ਅਜੌਕੀ ਪੀੜੀ ਸੋਸ਼ਲ ਮੀਡੀਆ ‘ਤੇ ਵਿਖਾਵਾ ਕਰਨ ਵੱਲ ਵੱਧ ਧਿਆਨ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਾਲਾਂਕਿ ਫਿਲਹਾਲ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਸਖਤੀ ਦਿਖਾ ਰਹੀ ਹੈ ਪਰ ਫਿਰ ਵੀ ਫੁੱਕਰਪੁਣੇ ਦੇ ਵਿੱਚ ਲੋਕ ਇਸ ਤਰ੍ਹਾ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਰਹਿੰਦੇ ਹਨ।
ਇਸੇ ਤਰ੍ਹਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ, ਜਿੱਥੇ ਸ਼ਹਿਰ ਦੇ ਵਿਸ਼ਾਲ ਨਗਰ ਦਾ ਇੱਕ ਨੌਜਵਾਨ ਵਿਆਹ ਸਮਾਗਮ ਦੌਰਾਨ ਸ਼ਰੇਆਮ ਹਵਾਈ ਫਾਇਰ ਕਰ ਰਿਹਾ ਸੀ। ਇਸ ਦੌਰਾਨ ਉਕਤ ਨੌਜਵਾਨ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਹਵਾਈ ਫਾਇਰ ਕਰਨ ਵਾਲੇ ਯਾਦਵਿੰਦਰ ਸਿੰਘ ਸਣੇ ਦੋ ਲੋਕਾਂ ਖਿਲਾਫ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।





