ਲੱਖ ਰੁਪਏ ਨੇੜੇ ਪਹੁੰਚਿਆ ਸੋਨਾ, ਆਮ ਦੀ ਪਹੁੰਚ ਤੋਂ ਨਿਕਲਿਆ ਬਾਹਰ

ਲੱਖ ਰੁਪਏ ਨੇੜੇ ਪਹੁੰਚਿਆ ਸੋਨਾ, ਆਮ ਦੀ ਪਹੁੰਚ ਤੋਂ ਨਿਕਲਿਆ ਬਾਹਰ

ਨਵੀਂ ਦਿੱਲੀ (ਵੀਓਪੀ ਬਿਊਰੋ) Gold, silver, news ਸਥਾਨਕ ਗਹਿਣਿਆਂ ਅਤੇ ਪ੍ਰਚੂਨ ਵਿਕਰੀਕਰਤਾਵਾਂ ਦੀ ਭਾਰੀ ਮੰਗ ਕਾਰਨ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 6,250 ਰੁਪਏ ਦੀ ਤੇਜ਼ੀ ਨਾਲ 96,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ।

ਵਿਸ਼ਲੇਸ਼ਕਾਂ ਨੇ ਕਿਹਾ, ‘‘ਅਮਰੀਕਾ-ਚੀਨ ਵਪਾਰ ਤਣਾਅ ਵਧਣ ਦੇ ਵਿਚਕਾਰ ਸੁਰੱਖਿਅਤ ਪਨਾਹਗਾਹ ਦੀ ਮਜ਼ਬੂਤ ਮੰਗ ਕਾਰਨ ਕੌਮਾਂਤਰੀ ਬਾਜ਼ਾਰਾਂ ’ਚ ਕੀਮਤੀ ਧਾਤੂ ਦੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਨਾਲ ਘਰੇਲੂ ਕੀਮਤਾਂ ’ਚ ਤੇਜ਼ੀ ਆਈ।’’ ਬੁਧਵਾਰ ਨੂੰ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 90,200 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।


ਚਾਰ ਦਿਨਾਂ ਦੀ ਭਾਰੀ ਗਿਰਾਵਟ ਤੋਂ ਬਾਅਦ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 6,250 ਰੁਪਏ ਦੀ ਤੇਜ਼ੀ ਨਾਲ 96,000 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ।


ਚਾਂਦੀ ਦੀ ਕੀਮਤ ਵੀ 2,300 ਰੁਪਏ ਦੀ ਤੇਜ਼ੀ ਨਾਲ 95,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਪਿਛਲੇ ਬਾਜ਼ਾਰ ’ਚ ਸੋਨਾ 93,200 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀ। ਮਹਾਵੀਰ ਜਯੰਤੀ ਦੇ ਮੌਕੇ ’ਤੇ ਵੀਰਵਾਰ ਨੂੰ ਸਰਾਫਾ ਬਾਜ਼ਾਰ ਬੰਦ ਰਹੇ ਸਨ।

error: Content is protected !!