Skip to content
Wednesday, June 11, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
10
ਦਿੱਲੀ ਪੁਲਿਸ ਨੇ ਪੰਜਾਬੀ ਗਾਇਕ ਨੂੰ ਕੀਤਾ ਗ੍ਰਿਫ਼ਤਾਰ, ਕਬੂਤਰਬਾਜ਼ੀ ਦਾ ਲੱਗਾ ਦੋਸ਼
Ajab Gajab
Crime
Delhi
Latest News
National
Punjab
ਦਿੱਲੀ ਪੁਲਿਸ ਨੇ ਪੰਜਾਬੀ ਗਾਇਕ ਨੂੰ ਕੀਤਾ ਗ੍ਰਿਫ਼ਤਾਰ, ਕਬੂਤਰਬਾਜ਼ੀ ਦਾ ਲੱਗਾ ਦੋਸ਼
June 10, 2025
VOP TV
ਦਿੱਲੀ ਪੁਲਿਸ ਨੇ ਪੰਜਾਬੀ ਗਾਇਕ ਨੂੰ ਕੀਤਾ ਗ੍ਰਿਫ਼ਤਾਰ, ਕਬੂਤਰਬਾਜ਼ੀ ਦਾ ਲੱਗਾ ਦੋਸ਼
ਰਾਜਪੁਰਾ (ਵੀਓਪੀ ਬਿਊਰੋ) ਰਾਜਪੁਰਾ ਦੇ ਇੱਕ ਜੱਸ ਗਰੇਵਾਲ ਨਾਂ ਦੇ ਗਾਇਕ ਨੂੰ ਦਿੱਲੀ ਪੁਲਿਸ ਵੱਲੋਂ ਕਬੂਤਰਬਾਜ਼ੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਪੁਰਾ ਨਿਵਾਸੀ ਜਗਜੀਤ ਸਿੰਘ ਉਰਫ ਜੱਸ ਗਰੇਵਾਲ, ਜੋ ਕਿ ਪੰਜਾਬੀ ਗੀਤ ਗਾ ਕੇ ਸੋਸ਼ਲ ਮੀਡੀਆ ‘ਤੇ ਪਾਉਂਦਾ ਹੈ ਅਤੇ ਨਾਲ-ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਵੀ ਕਰਦਾ ਸੀ।
ਉਸਨੇ ਕੁਝ ਸਮਾਂ ਪਹਿਲਾਂ ਮਾਨਸਾ ਦੇ ਨੌਜਵਾਨ ਨਵਜੋਤ ਸਿੰਘ ਨੂੰ ਅਮਰੀਕਾ ਭੇਜਿਆ ਸੀ। ਜਿੱਥੇ ਉਸ ਨੂੰ ਅਮਰੀਕੀ ਅਧਿਕਾਰੀਆਂ ਹਿਰਾਸਤ ਵਿੱਚ ਲੈ ਕੇ ਪੰਜ ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਅਤੇ ਜਦੋਂ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਦੇ ਦਿੱਲੀ ਸਥਿਤ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਉਸ ਦੇ ਪਾਸਪੋਰਟ ਤੇ ਇਮੀਗ੍ਰੇਸ਼ਨ ਦੀਆਂ ਹੋਈਆਂ ਐਂਟਰੀਆਂ ਅਧਿਕਾਰਤ ਰਿਕਾਰਡ ਨਾਲ ਮੇਲ ਨਹੀਂ ਸੀ ਖਾ ਰਹੀਆਂ ਸਨ।
ਇਸ ਤੋਂ ਬਾਅਦ ਜਦੋਂ ਦਿੱਲੀ ਪੁਲਿਸ ਨੇ ਨਵਜੋਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਜਗਜੀਤ ਸਿੰਘ ਉਰਫ ਜੱਸ ਗਰੇਵਾਲ ਦਾ ਨਾਂ ਲਿਆ ਕਿ ਉਸਨੇ 41 ਲੱਖ ਰੁਪਏ ਲੈ ਕੇ ਨਵਜੋਤ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਸੀ, ਜਿੱਥੇ ਫ਼ੜੇ ਜਾਣ ਕਾਰਨ ਉਹ (ਨਵਜੋਤ ਸਿੰਘ) ਪੰਜ ਮਹੀਨੇ ਜੇਲ੍ਹ ਵਿੱਚ ਰਿਹਾ। ਉਸ ਤੋਂ ਬਾਅਦ ਨਵਜੋਤ ਸਿੰਘ ਨੂੰ ਅਮਰੀਕਾ ਤੋਂ ਡਿਪੋਰਟ ਕਰ ਕੇ ਭਾਰਤ ਭੇਜਿਆ ਗਿਆ। ਦਿੱਲੀ ਪੁਲਿਸ ਵੱਲੋਂ ਨਵਜੋਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਜਗਜੀਤ ਸਿੰਘ ਉਰਫ ਜੱਸ ਗਰੇਵਾਲ ਨੂੰ ਰਾਜਪੁਰਾ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ।
Post navigation
‘4 ਮਹੀਨੇ ਪਹਿਲਾਂ ਵਿਆਹੀ ਨੇ ਚਾੜ੍ਹ’ਤਾ ਚੰਨ, ਪੂਰੇ ਟੱਬਰ ਨੂੰ ਦਿੱਤੀ ਜ਼ਹਿਰ, ਸਿਰ ਦੇ ਸਾਈਂ ਦੀ ਹੋਈ ਮੌ+ਤ’
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us