Skip to content
Tuesday, June 10, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
10
ਟਰੰਪ ਨੇ ਆਪਣੇ ਹੀ ਦੋਸਤ ਮਸਕ ਨੂੰ ਦਿੱਤੀ ਚੇਤਾਵਨੀ, ‘ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ’
Delhi
international
Latest News
National
Politics
ਟਰੰਪ ਨੇ ਆਪਣੇ ਹੀ ਦੋਸਤ ਮਸਕ ਨੂੰ ਦਿੱਤੀ ਚੇਤਾਵਨੀ, ‘ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ’
June 10, 2025
VOP TV
ਟਰੰਪ ਨੇ ਆਪਣੇ ਹੀ ਦੋਸਤ ਮਸਕ ਨੂੰ ਦਿੱਤੀ ਚੇਤਾਵਨੀ, ‘ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ’
ਵਾਸ਼ਿੰਗਟਨ (ਵੀਓਪੀ ਇੰਟਰਨੈਸ਼ਨਲ ਡੈਸਕ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੇਸਲਾ ਦੇ ਮੁਖੀ ਐਲੋਨ ਮਸਕ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਹਾਲਾਂਕਿ ਮਸਕ ਨੇ ਸਨਿਚਰਵਾਰ ਨੂੰ ਨਰਮ ਰੁਖ਼ ਅਪਣਾਇਆ, ਪਰ ਹੁਣ ਡੋਨਾਲਡ ਟਰੰਪ ਨੇ ਮਸਕ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ।
ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਲੋਨ ਮਸਕ ਨਾਲ ਅਪਣੇ ਟਕਰਾਅ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਨੇ ਸਨਿਚਰਵਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮਸਕ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਈ ਇੱਛਾ ਨਹੀਂ ਹੈ।
ਇੰਨਾ ਹੀ ਨਹੀਂ, ਟਰੰਪ ਨੇ ਚੇਤਾਵਨੀ ਦਿਤੀ ਕਿ ਜੇਕਰ ਮਸਕ ਆਉਣ ਵਾਲੀਆਂ ਚੋਣਾਂ ’ਚ ਡੈਮੋਕ੍ਰੇਟਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਟਰੰਪ ਨੇ ਐਨਬੀਸੀ ਦੀ ਕ੍ਰਿਸਟਨ ਵੇਲਕਰ ਨਾਲ ਇਕ ਫੋਨ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਦਾ ਮਸਕ ਨਾਲ ਸਬੰਧ ਸੁਧਾਰਨ ਦਾ ਕੋਈ ਇਰਾਦਾ ਨਹੀਂ ਹੈ।
ਜਦੋਂ ਉਨ੍ਹਾਂ ਨੂੰ ਖਾਸ ਤੌਰ ’ਤੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਨਾਲ ਉਨ੍ਹਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ, ਤਾਂ ਟਰੰਪ ਨੇ ਜਵਾਬ ਦਿਤਾ: ‘‘ਹਾਂ, ਮੈਨੂੰ ਲਗਦਾ ਹੈ ਤੇ ਹੁਣ ਮਸਕ ਨਾਲ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਹੈ‘‘।
ਇਸ ਚਰਚਾ ਦੇ ਵਿਚਕਾਰ, ਟਰੰਪ ਨੇ ਇਹ ਚੇਤਾਵਨੀ ਵੀ ਜਾਰੀ ਕੀਤੀ ਕਿ ਮਸਕ 2026 ਦੀਆਂ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਅਤੇ ਉਮੀਦਵਾਰਾਂ ਦਾ ਸਮਰਥਨ ਕਰ ਸਕਦੇ ਹਨ। ਟਰੰਪ ਨੇ ਐਨਬੀਸੀ ਨੂੰ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
Post navigation
𝙼𝙿 ਚੰਨੀ ਨੇ ਕੱਸਿਆ 𝙲𝙼 ਮਾਨ ‘ਤੇ ਤੰਜ, ਕਿਹਾ- ਕਰਜ਼ਾ ਲੈ ਲੈ ਪੰਜਾਬ ਨੂੰ ਕਰ’ਤਾ ਨੰਗ
ਮੋਹਾਲੀ ‘ਚ ਨਵੇਂ ਸੈਕਟਰ ਬਣਾਉਣ ਦੀ ਤਿਆਰੀ, 6,285 ਏਕੜ ਜ਼ਮੀਨ ਐਕੁਆਇਰ ਕਰੇਗੀ ਸਰਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us