Skip to content
Thursday, June 19, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
19
ਜਾਗਦੇ ਰਹੋ ਦਾ ਹੌਕਾ ਦਿੰਦੇ ਚੌਂਕੀਦਾਰ ਦਾ ਕਤ+ਲ, ਰੌਲਾ ਪਾਉਣ ਤੋਂ ਰੋਕਣਾ ਹੀ ਪਿਆ ਭਾਰੀ
Crime
Latest News
National
Punjab
ਜਾਗਦੇ ਰਹੋ ਦਾ ਹੌਕਾ ਦਿੰਦੇ ਚੌਂਕੀਦਾਰ ਦਾ ਕਤ+ਲ, ਰੌਲਾ ਪਾਉਣ ਤੋਂ ਰੋਕਣਾ ਹੀ ਪਿਆ ਭਾਰੀ
June 19, 2025
VOP TV
ਜਾਗਦੇ ਰਹੋ ਦਾ ਹੌਕਾ ਦਿੰਦੇ ਚੌਂਕੀਦਾਰ ਦਾ ਕਤ+ਲ, ਰੌਲਾ ਪਾਉਣ ਤੋਂ ਰੋਕਣਾ ਹੀ ਪਿਆ ਭਾਰੀ
ਵੀਓਪੀ ਬਿਊਰੋ – ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਦਨਿਆਲ ਤੋਂ ਇੱਕ ਬੇਹਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਮਾਮੂਲੀ ਝਗੜੇ ਤੋਂ ਬਾਅਦ ਪਿੰਡ ਦੇ ਹੀ ਚੌਂਕੀਦਾਰ ਹਰਜੀਤ ਸਿੰਘ ਦਾ ਕਤ+ਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਘਰ ਦੇ ਬਾਹਰ ਰੌਲਾ ਰੱਪਾ ਪਾਉਣ ਤੋਂ ਮਨ੍ਹਾ ਕਰਨ ‘ਤੇ ਕੁਝ ਨੌਜਵਾਨਾਂ ਤੇ ਪਿੰਡ ਦੇ ਚੌਂਕੀਦਾਰ ਦਰਮਿਆਨ ਹੋਈ ਤਕਰਾਰ ਤੋਂ ਬਾਅਦ ਉਕਤ ਤਕਰਾਰ ਨੇ ਭਿਆਨਕ ਕਲੇਸ਼ ਦਾ ਰੂਪ ਲੈ ਲਿਆ। ਜਿਸ ਤੋਂ ਬਾਅਦ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ਉੱਤੇ ਚੌਂਕੀਦਾਰ ਹਰਜੀਤ ਸਿੰਘ ਦੀ ਕੁੱਟਮਾਰ ਕੀਤੀ ਗਈ। ਜਿਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਿਜਾਣ ਉੱਤੇ ਡਾਕਟਰਾਂ ਵੱਲੋਂ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਹੁਣ ਚੌਂਕੀਦਾਰ ਹਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਉਕਤ ਘਟਨਾ ਤੋਂ ਬਾਅਦ ਹੁਣ ਮ੍ਰਿਤਕ ਹਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਨੂੰ ਘਰ ਰੱਖ ਕੇ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਲੇਕਿਨ ਹਾਲੇ ਤੱਕ ਪੁਲਿਸ ਕਿਸੇ ਇੱਕ ਵਿਅਕਤੀ ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕਰ ਸਕੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਉਧਰ ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਮੁਖੀ ਬਿਕਰਮਜੀਤ ਸਿੰਘ ਥਾਣਾ ਖਲਚੀਆਂ ਨੇ ਦੱਸਿਆ ਬੀਤੀ ਰਾਤ ਪਿੰਡ ਦਨਿਆਲ ਵਿੱਚ ਕੁਝ ਲੋਕਾਂ ਨੇ ਹਥਿਆਰ ਨਾਲ ਲੈਸ ਹੋ ਕੇ ਚੌਂਕੀਦਾਰ ਹਰਜੀਤ ਸਿੰਘ ਦੇ ਘਰ ਦੇ ਬਾਹਰ ਹਮਲਾ ਕਰਕੇ ਉਸਦੇ ਸੱਟਾਂ ਲਗਾ ਦਿੱਤੀਆਂ ਸਨ ।ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾਇਆ ਗਿਆ।ਜਿਸ ਦੀ ਹਾਲਤ ਗੰਭੀਰ ਜ਼ਖਮੀ ਹੋਣ ਕਾਰਨ ਡਾਕਟਰਾਂ ਵੱਲੋਂ ਜਖਮੀ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਸੀ। ਜੋ ਕਿ ਬੀਤੀ ਰਾਤ ਜਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਦਮ ਤੋੜ ਗਿਆ ਹੈ।
ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਤਲ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਹਰਜੀਤ ਸਿੰਘ ਪਿੰਡ ਦਨਿਆਲ ਵਿੱਚ ਚੌਂਕੀਦਾਰ ਵਜੋਂ ਤਾਇਨਾਤ ਸੀ। ਉਹਨਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Post navigation
ਜਨਮ ਦਿਨ ਦੀ ਪਾਰਟੀ ‘ਚ ਜਾ ਰਹੇ ਨੌਜਵਾਨ ‘ਤੇ ਹਮਲਾ, ਜਲੰਧਰ ਦੇ ਇਸ ਇਲਾਕੇ ‘ਚ ਵਾਰਦਾਤ
ਡਾਕਟਰ ਦੀ ਕਾਲੀ ਕਰਤੂਤ, ਚਿੱਟੇ ਦਾ ਨਸ਼ਾ ਕਰ ਕੇ ਕੁੜੀ ਨੂੰ ਕੁੱਟਿਆ, ਜਲੰਧਰ ਦੇ ਇਸ ਹਸਪਤਾਲ ਦਾ ਮਾਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us