ਗ੍ਰੰਥੀ ਨੇ ਛੇੜ’ਤੀ 10 ਸਾਲ ਦੀ ਬੱਚੀ, ਪੁਲਿਸ ਫੜਨ ਗਈ ਤਾਂ ਕਹਿੰਦਾ-ਛੱਡ ਦਿਓ ਰੱਬ ਦੇ ਬੰਦੇ ਨੂੰ
ਜਗਰਾਓਂ (ਵੀਓਪੀ ਬਿਊਰੋ) Punjab, crime, latest news ਜਗਰਾਉਂ ਲਾਗਲੇ ਪਿੰਡ ਭੈਣੀ ਆਰਾਈਆਂ ਦੇ ਇੱਕ ਗੁਰੂਘਰ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ 10 ਸਾਲਾ ਇਕ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿੱਧਵਾਂ ਬੇਟ ਦੇ ਥਾਣੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਇਸ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ, ਜਿਸ ਉਪਰ ਪਿੰਡ ਵਾਲਿਆਂ ਅਤੇ ਛੋਟੀ ਬੱਚੀ ਦੇ ਘਰਦਿਆਂ ਨੇ ਦੋਸ਼ ਲਗਾਇਆ ਕਿ ਇਸ ਗ੍ਰੰਥੀ ਸਿੰਘ ਨੇ ਬੱਚੀ ਨੂੰ ਆਪਣੇ ਕਮਰੇ ਦੀ ਸਫ਼ਾਈ ਦੇ ਬਹਾਨੇ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ ਅਤੇ ਬੱਚੀ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਬਾਰੇ ਦੱਸਿਆ।
ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇਸ ਖ਼ਿਲਾਫ ਦੀ ਸ਼ਿਕਾਇਤ ਦਰਜ ਕਰਵਾਈ। ਜਿਸ ‘ਤੇ ਕਾਰਵਾਈ ਕਰਦਿਆਂ ਇਸ ਗ੍ਰੰਥੀ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਹੁਣ ਹੋਰ ਪੁੱਛਗਿੱਛ ਲਈ ਉਸਦਾ ਰਿਮਾਂਡ ਲਿਆ ਗਿਆ ਹੈ।
ਦੂਜੇ ਪਾਸੇ ਗ੍ਰੰਥੀ ਸਿੰਘ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਅਤੇ ਆਖਿਆ ਕਿ ਉਹ ਇਸ ਗੁਰਦੁਆਰਾ ਸਾਹਿਬ ਵਿਚ ਪਿਛਲੇ 19 ਸਾਲਾਂ ਤੋਂ ਸੇਵਾ ਕਰ ਰਿਹਾ ਹੈ ਪ੍ਰੰਤੂ ਹੁਣ ਪਿੰਡ ਦੇ ਕੁਝ ਲੋਕ ਉਸ ਨਾਲ ਪਾਰਟੀਬਾਜੀ ਕਰ ਰਹੇ ਹਨ ਅਤੇ ਉਸ ਨੂੰ ਨਾਜਾਇਜ਼ ਫਸਾਇਆ ਗਿਆ ਹੈ, ਜਦਕਿ ਉਸਨੇ ਕਿਸੇ ਬੱਚੀ ਨਾਲ ਕੋਈ ਗਲਤ ਹਰਕਤ ਨਹੀਂ ਕੀਤੀ, ਸਗੋਂ ਉਸਦੇ ਨਾਲ ਪੂਰੀ ਤਰਾਂ ਧੱਕਾ ਹੋਇਆ ਹੈ।





