Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
29
ਦੋਸਾਂਝਾਵਾਲਾ ਦੇ ਹੱਕ ‘ਚ ਆਏ ਸਿਮਰਨਜੀਤ ਮਾਨ, ਕਿਹਾ-ਦਿਲਜੀਤ ਸਾਡੀ ਸ਼ਾਨ
Bollywood
Delhi
Entertainment
Latest News
National
Politics
Punjab
ਦੋਸਾਂਝਾਵਾਲਾ ਦੇ ਹੱਕ ‘ਚ ਆਏ ਸਿਮਰਨਜੀਤ ਮਾਨ, ਕਿਹਾ-ਦਿਲਜੀਤ ਸਾਡੀ ਸ਼ਾਨ
June 29, 2025
VOP TV
ਦੋਸਾਂਝਾਵਾਲਾ ਦੇ ਹੱਕ ‘ਚ ਆਏ ਸਿਮਰਨਜੀਤ ਮਾਨ, ਕਿਹਾ-ਦਿਲਜੀਤ ਸਾਡੀ ਸ਼ਾਨ
ਵੀਓਪੀ ਬਿਊਰੋ – ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ -3 ਕਾਫੀ ਸੁਰਖੀਆਂ ਵਿੱਚ ਹੈ। ਪਾਕਿਸਤਾਨੀ ਕਲਾਕਾਰ ਹਾਨੀਆ ਆਮਿਰ ਵੀ ਇਸ ਫਿਲਮ ਦਾ ਹਿੱਸਾ ਹੈ ਅਤੇ ਪਿਛਲੇ ਸਮੇਂ ਭਾਰਤ – ਪਾਕਿਸਤਾਨ ਵਿਚਾਲੇ ਤਣਾਅ ਰਹਿਣ ਕਾਰਨ ਹੁਣ ਭਾਰਤੀ ਲੋਕ ਦਿਲਜੀਤ ਦਾ ਵਿਰੋਧ ਕਰ ਰਹੇ ਹਨ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਹਿੰਦੁਸਤਾਨੀ ਫਿਲਮਾਂ ਵਿੱਚ ਕੰਮ ਕਰਨ ਕਿਉਂ ਦਿੱਤਾ ਜਾ ਰਿਹਾ ਹੈ।
ਇਸੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀ ਅਦਾਕਾਰ ਦਲਜੀਤ ਸਿੰਘ ਦੁਸਾਂਝ ਦੀ ਨਵੀਂ ਆ ਰਹੀ ਫਿਲਮ ‘ਸਰਦਾਰ ਜੀ 3’ ਉੱਤੇ ਲਾਈ ਗਈ ਰੋਕ ਦੀ ਸਖਤ ਨਿੰਦਾ ਕੀਤੀ ਹੈ। ਇਹ ਰੋਕ ਸਿਰਫ਼ ਇਸ ਕਰਕੇ ਲਾਈ ਗਈ ਹੈ ਕਿ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕੰਮ ਕੀਤਾ ਹੈ। ਮਾਨ ਨੇ ਕਿਹਾ, “ਫਿਲਮਾਂ ਕਲਾ ਤੇ ਕਾਰੋਬਾਰ ਦਾ ਹਿੱਸਾ ਹੁੰਦੀਆਂ ਹਨ, ਅਦਾਕਾਰਾ ਦਾ ਰੋਲ ਡਇਰੈਕਟਰ ਵੱਲੋਂ ਤਹਿ ਕੀਤਾ ਜਾਂਦਾ ਹੈ। ਇਹਨਾਂ ਨੂੰ ਧਾਰਮਿਕ ਜਾਂ ਰਾਜਨੀਤਿਕ ਜਾ ਛੋਟੀ ਸੋਚ ਨਾਲ ਨਾ ਜੋੜਿਆ ਜਾਵੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਅਦਾਕਾਰ ਆਪਣੀ ਭੂਮਿਕਾ ਨਿਭਾਉਂਦੇ ਹਨ, ਉਹ ਕੋਈ ਰਾਜਨੀਤਿਕ ਜਾਂ ਧਾਰਮਿਕ ਏਜੰਡਾ ਨਹੀਂ ਲੈ ਕੇ ਆਉਂਦੇ। ਸ.ਦਲਜੀਤ ਸਿੰਘ ਦੁਸਾਂਝ ਇੱਕ ਅਜਿਹਾ ਕਲਾਕਾਰ ਹੈ ਜੋ ਸਿੱਖੀ, ਪੰਜਾਬੀਅਤ ਅਤੇ ਗੁਰਮੁਖੀ ਲਿਪੀ ਦੀ ਸੱਭਿਆਚਾਰਕ ਪਛਾਣ ਨੂੰ ਗੌਰਵ ਨਾਲ ਪੇਸ਼ ਕਰਦਾ ਆ ਰਿਹਾ ਹੈ।”
ਉਹਨਾਂ ਯਾਦ ਕਰਵਾਇਆ ਕਿ ਦਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਆਪਣੀ ਫਿਲਮਾਂ ਰਾਹੀਂ ਜਗਤ ਅੱਗੇ ਪੇਸ਼ਕਾਰੀ ਕੀਤੀ, ਜਿਵੇਂ ਜਸਵੰਤ ਸਿੰਘ ਖਾਲੜਾ ਤੇ ਬਣੀ ‘ਪੰਜਾਬ 95’ ਵਿੱਚ ਵਧੇਰੇ ਕੱਟ ਲਗਾਏ ਗਏ ਅਤੇ ਹੋਰ ਸਮਾਜਿਕ ਫਿਲਮਾਂ। ਇਨ੍ਹਾਂ ਫਿਲਮਾਂ ਨੇ ਸਿੱਖ ਕੌਮ ਦੀ ਹਕੀਕਤ ਅਤੇ ਇਤਿਹਾਸ ਨੂੰ ਨਵੀਂ ਪੀੜ੍ਹੀ ਦੇ ਸ਼ਾਹਮਣੇ ਲਿਆਂਦਾ ਹੈ। ਦਿਲਜੀਤ ਸਿੰਘ ਦੁਸਾਂਝ ਨੇ ਹਾਲ ਹੀ ਵਿੱਚ ਮੈਟ ਗਾਲਾ ਵਰਗੇ ਦੁਨੀਆਂ ਪੱਧਰੀ ਮੰਚ ‘ਤੇ ਸਿੱਖੀ ਦੀ ਰੂਹ ਨੂੰ ਉਭਾਰ ਕੇ ਵਿਖਾਇਆ।
ਮਾਨ ਨੇ ਕਿਹਾ, “.ਦਿਲਜੀਤ ਨੇ ਮੈਟ ਗਾਲਾ ਵਿੱਚ ਪੱਗ, ਕਿਰਪਾਨ , ਗੁਰਮੁਖੀ ਲਿਪੀ ਅਤੇ ਪੰਜਾਬ ਦੇ ਨਕਸ਼ੇ ਨਾਲ ਜਾ ਕੇ ਸਿੱਖੀ ਅਤੇ ਪੰਜਾਬੀ ਪਹਿਚਾਨ ਨੂੰ ਵਿਸ਼ਵ ਭਰ ਵਿਚ ਸਨਮਾਨ ਦਿੱਤਾ। ਉਸ ਦੀ ਅੱਖਾਂ ਵਿੱਚ ਖੁਸ਼ੀ ਦੀ ਥਾਂ ਹੌਸਲਾ ਵੀ ਸੀ ਕਿ ਉਹ ਆਪਣੀ ਸ਼ਖਸੀਅਤ ਨਹੀਂ, ਸਗੋਂ ਪੰਜਾਬ ਨੂੰ ਪੇਸ਼ ਕਰਨ ਜਾ ਰਿਹਾ ਸੀ।”
Post navigation
ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕ+ਤ+ਲ ਤੋਂ ਬਾਅਦ ਅਲਰਟ ‘ਤੇ ਪੁਲਿਸ, ਗੈਂ+ਗਵਾਰ ਦਾ ਖਤਰਾ
ਵਿਆਹ ਲਈ ਅਮਰੀਕਾ ਗਈ ਕੁੜੀ ਹੋਈ ਲਾਪਤਾ, ਆਖਰੀ ਵਾਰ ਦਿਖੀ ਪਰੇਸ਼ਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us