ਅਸ਼ਲੀਲ ਵੀਡੀਓ ਵਾਇਰਲ, ਗੁਰੂ ਘਰ ਪਹੁੰਚੇ ਨਿਹੰਗ ਸਿੰਘ, ਕਹਿੰਦੇ-ਬੇਅਦਬੀ ਹੋਈ ਆ
ਵੀਓਪੀ ਬਿਊਰੋ – ਲੁਧਿਆਣਾ ਵਿੱਚ ਇੱਕ ਹੋਰ ਅਸ਼ਲੀਲ ਵੀਡੀਓ ਨੂੰ ਲੈ ਕੇ ਹੋਇਆ ਹੰਗਾਮਾ ਹੋਇਆ ਹੈ। ਲੁਧਿਆਣਾ ਵਿੱਚ ਇੱਕ ਸ਼ਖਸ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਗੁਰੂ ਘਰ ਦੀ ਕਮੇਟੀ ਕੋਲ ਪਹੁੰਚੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਗਿਆ ਕਿ ਉਕਤ ਸ਼ਖਸ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਅਤੇ ਜਿੱਥੇ ਇਹ ਅਸ਼ਲੀਲ ਵੀਡੀਓ ਬਣਾਈ ਗਈ ਹੈ, ਉਹ ਜਗ੍ਹਾ ਗੁਰੂ ਘਰ ਨਾਲ ਸੰਬੰਧਿਤ ਹੈ। ਜਿਸ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਖਤ ਇਤਰਾਜ਼ ਹੈ।
ਇਸ ਦੌਰਾਨ ਨਿੰਹਗ ਸਿੰਘ ਜਥੇਬੰਦੀਆਂ ਵੱਲੋਂ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਗੁਰੂ ਘਰ ਦੇ ਬਾਹਰ ਬੋਰਡ ਉੱਤੇ ਲੱਗੀ ਉਸ ਸ਼ਖਸ ਦੀ ਤਸਵੀਰ ਨੂੰ ਸ਼ਸਤਰਾਂ ਨਾਲ ਫਾੜ ਦਿੱਤਾ ਗਿਆ ਅਤੇ ਉਸ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਘੇਰ ਲਈ ਅਤੇ ਜਥੇਬੰਦੀਆਂ ਨੇ ਬੇਅਦਬੀ ਦੇ ਦੋਸ਼ ਲਾਏ। ਨਿਹੰਗ ਸਿੰਘ ਜੱਥੇਬੰਦੀਆਂ ਦਾ ਇਲਜ਼ਾਮ ਹੈ ਕਿ ਗੁਰੂ ਘਰ ਨਾਲ ਜੁੜੇ ਸ਼ਖਸ ਦੀ ਅਸ਼ਲੀਲ ਵੀਡੀਓ ਬਣੀ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਨਾਲ ਜੁੜੀ ਕਮੇਟੀ ਦੇ ਸ਼ਖਸ ਨੇ ਮਹਿਲਾ ਨਾਲ ਸਰੀਰਿਕ ਸੰਬੰਧ ਬਣਾਏ ਹਨ। ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਦਰਖਾਸਤ ਦਿੱਤੀ ਗਈ ਹੈ। ਇਸ ਮੌਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਮੇਟੀ ਦੇ ਮੈਂਬਰਾਂ ਨੇ ਕੈਮਰੇ ਮੋਹਰੇ ਆਉਣ ਤੋਂ ਇਨਕਾਰ ਕਰ ਦਿੱਤਾ।






