Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
July
5
13 ਲੱਖ ਰੁਪਏ ਲੈ ਕੇ ਏਜੰਟ ਨੇ ਨਹੀਂ ਭੇਜਿਆ ਇਟਲੀ, ਵੱਡੇ ਭਰਾ ਨੇ ਦਿੱਤੀ ਜਾਨ
Crime
Latest News
National
Punjab
13 ਲੱਖ ਰੁਪਏ ਲੈ ਕੇ ਏਜੰਟ ਨੇ ਨਹੀਂ ਭੇਜਿਆ ਇਟਲੀ, ਵੱਡੇ ਭਰਾ ਨੇ ਦਿੱਤੀ ਜਾਨ
July 5, 2025
VOP TV
13 ਲੱਖ ਰੁਪਏ ਲੈ ਕੇ ਏਜੰਟ ਨੇ ਨਹੀਂ ਭੇਜਿਆ ਇਟਲੀ, ਵੱਡੇ ਭਰਾ ਨੇ ਦਿੱਤੀ ਜਾਨ
ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਵਿੱਚ ਇੱਕ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕੀਤੀ ਤਾਂ ਪੀੜਤ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਵੱਡੇ ਭਰਾ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਇਕ ਏਜੰਟ ਸਮੇਤ ਚਾਰ ਲੋਕਾਂ ਖ਼ਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨਾਜ਼ਰ ਖਾਨ ਵਾਸੀ ਚੌਹਾਨ ਕਾਲੋਨੀ ਸੈਦਖੇੜੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਵੱਡੇ ਭਰਾ ਰਵੀ ਮੁਹੰਮਦ ਨੇ ਉਸਨੂੰ ਵਿਦੇਸ਼ ਭੇਜਣ ਲਈ ਦੋ ਸਾਲ ਪਹਿਲਾਂ ਦੋਸ਼ੀਆਂ ਨੂੰ 13 ਲੱਖ ਰੁਪਏ ਦਿੱਤੇ ਸਨ।
ਬਾਵਜੂਦ ਇਸਦੇ, ਦੋਸ਼ੀਆਂ ਨੇ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਨਾਲ ਨਿਰਾਸ਼ ਹੋ ਕੇ ਉਸਦੇ ਵੱਡੇ ਭਰਾ ਰਵੀ ਨੇ 2 ਜੁਲਾਈ ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ।
ਉਸਨੂੰ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਏਜੰਟ ਜਤਿੰਦਰ ਸਿੰਘ ਉਰਫ ਜਸਪਾਲ ਸਿੰਘ ਵਾਸੀ ਊਧਮ ਸਿੰਘ ਕਾਲੋਨੀ ਧਮੋਲੀ, ਹਰਿੰਦਰ ਸਿੰਘ ਵਾਸੀ ਪੀਰ ਕਾਲੋਨੀ, ਲਖਵਿੰਦਰ ਸਿੰਘ ਵਾਸੀ ਮਾਛੀਵੜਾ ਅਤੇ ਅਮਰੀਕ ਸਿੰਘ ਵਾਸੀ ਫਰੀਦਕੋਟ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਅਪਰਾਧ ਹੇਠ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਰਵੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਰਫੀ ਮੁਹੰਮਦ ਦੇ ਮਾਮੇ ਦੇ ਪੁੱਤਰ ਮੁਸਤਾਕ ਖਾਨ ਨੇ ਦੱਸਿਆ ਕਿ ਲਗਭਗ ਦੋ ਸਾਲ ਪਹਿਲਾਂ ਰਫੀ ਨੇ ਮਲੇਸ਼ੀਆ ‘ਚ 12 ਸਾਲਾਂ ਤੋਂ ਸੈਟਲ ਆਪਣੇ ਛੋਟੇ ਭਰਾ ਨਾਜ਼ਰ ਖਾਨ ਨੂੰ ਘਰ ਬੁਲਾ ਲਿਆ ਅਤੇ ਉਸਨੂੰ ਇਟਲੀ ਵਿੱਚ ਵਰਕ ਪਰਮਿਟ ‘ਤੇ ਭੇਜ ਕੇ ਸੈਟਲ ਕਰਨਾ ਚਾਹੁੰਦਾ ਸੀ।
ਇਸ ਲਈ ਉਸਨੇ ਦੋਸ਼ੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ 13 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਮਗਰੋਂ ਦੋਸ਼ੀ ਲਟਕਾਉਣ ਲੱਗ ਪਏ। ਫਿਰ ਨਿਊਜ਼ੀਲੈਂਡ ਭੇਜਣ ਦੀ ਗੱਲ ਕਹਿ ਕੇ 7 ਲੱਖ ਰੁਪਏ ਦਾ ਲੋਨ ਕਰਵਾ ਕੇ ਹੋਰ ਪੈਸੇ ਵੀ ਹੜਪ ਲਏ। ਇਸ ਕਾਰਨ ਰਵੀ ਮੁਹੰਮਦ ਨੇ 2 ਜੁਲਾਈ ਨੂੰ ਤਿੰਨ ਵੀਡੀਓਜ਼ ਬਣਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ। Punjab, patiala, news, crime, suicide, agent, fraud, 13 lakh rupees, FIR, police
Post navigation
ਇੰਗਲੈਂਡ ‘ਚ 200 ਤੋਂ ਵੱਧ ਗੁਰਦੁਆਰਿਆਂ ਨੇ ਕਰ ਲਿਆ ਏਕਾ
Breaking: ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us