ਹਿਮਾਚਲ ‘ਚ ਵੱਡਾ ਹਾਦਸਾ, ਖੱਡ ‘ਚ ਡਿੱਗੀ ਕਾਰ, 2 ਪੰਜਾਬੀਆਂ ਸਣੇ 4 ਦੀ ਮੌ+ਤ
ਵੀਓਪੀ ਬਿਊਰੋ -Punjab, himachal, accident ਹਿਮਾਚਲ ਦੇ ਰੋਹਤਾਂਗ ਵਿੱਚ ਰਾਨੀਨਾਲਾ ਨੇੜੇ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚੋਂ 2 ਪੰਜਾਬ ਦੇ ਦੱਸੇ ਜਾ ਰਹੇ ਹਨ।
ਇਸ ਹਾਦਸੇ ਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨੌਜਵਾਨ ਮਨਾਲੀ ਦੇ ਸਿਮਸਾ ਹੋਟਲ ਵਿੱਚ ਕੰਮ ਕਰਦਾ ਸੀ। ਉਹ ਆਲਟੋ ਕਾਰ ਵਿੱਚ ਰੋਹਤਾਂਗ ਲਈ ਰਵਾਨਾ ਹੋਇਆ ਸੀ। ਉਸਦੀ ਕਾਰ ਰੋਹਤਾਂਗ ਤੋਂ 5 ਕਿਲੋਮੀਟਰ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ਤੋਂ ਲਗਭਗ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਨੌਜਵਾਨ ਨੂੰ ਮਨਾਲੀ ਦੇ ਹਸਪਤਾਲ ਲਿਜਾਇਆ ਗਿਆ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਰਣਜੀਤ ਸਿੰਘ (31 ਸਾਲ) ਪੁੱਤਰ ਪੁਰਜਨ ਦਾਸ, ਵਾਸੀ ਹੁਸ਼ਿਆਰਪੁਰ, ਹਰਵਿੰਦਰ ਸਿੰਘ (27 ਸਾਲ) ਪੁੱਤਰ ਕੁਲਦੀਪ ਸਿੰਘ, ਵਾਸੀ ਹੁਸ਼ਿਆਰਪੁਰ, ਦੀਮਾ ਰਾਮ (32 ਸਾਲ) ਪੁੱਤਰ ਸ਼ੇਰ ਸਿੰਘ, ਵਾਸੀ ਤੇਬਨ ਕਾਰਸੋਗ ਮੰਡੀ, ਨਰਿੰਦਰ ਕੁਮਾਰ ਉਰਫ਼ ਪੰਨਾ ਲਾਲ (34 ਸਾਲ) ਪੁੱਤਰ ਚੰਦਾ ਰਾਮ, ਵਾਸੀ ਪਿੰਡ ਸਿਮਸਾ ਮਨਾਲੀ ਵਜੋਂ ਹੋਈ ਹੈ।






