ਜ਼ਮੀਨ ਖਾਤਿਰ ਖੂਨ ਹੋਇਆ ਸਫੈਦ, ਮਾਂ ਦੀਆਂ ਅਸਥੀਆਂ ਤਾਰ ਕੇ ਆਏ ਪਰਿਵਾਰ ‘ਤੇ ਸਕੇ ਭਰਾ ਨੇ ਕੀਤਾ ਹਮਲਾ
ਵੀਓਪੀ ਬਿਉਰੋ – ਮਲੇਰਕੋਟਲਾ ਦੇ ਨਾਲ ਦੇ ਪਿੰਡ ਕੰਗਣਵਾਲ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਾਪ ਦੇ ਤਿੰਨ ਬੱਚੇ ਹਨ ਦੋ ਪੁੱਤਰ ਅਤੇ ਇੱਕ ਬੇਟੀ, ਦੋਨਾਂ ਬੇਟਿਆਂ ਨੂੰ ਅਲੱਗ ਅਲੱਗ ਮਕਾਨ ਬਣਾ ਕੇ ਦਿੱਤਾ ਹੈ ਪਰ ਜੋ ਬੇਟਾ ਇੱਕ ਅਲੱਗ ਰਹਿੰਦਾ ਹੈ, ਉਸ ਨੇ ਆਪਣੇ ਪਿਤਾ ਤੇ ਬਾਕੀ ਪਰਿਵਾਰ ਤੇ ਹਮਲਾ ਕਰ ਦਿੱਤਾ।
ਦੱਸ ਦਈਏ ਤਾਂ ਕਿ ਇਸ ਦੀ ਮਾਂ ਜੋ ਕਿ ਅਕਾਲ ਚਲਾਣਾ ਕਰ ਗਈ ਸੀ ਅਤੇ ਉਸ ਦੇ ਫੁੱਲ ਪਾਉਣ ਲਈ ਪਰਿਵਾਰ ਕੀਰਤਪੁਰ ਸਾਹਿਬ ਗਿਆ ਹੋਇਆ ਸੀ ਜਿਉਂ ਹੀ ਪਰਿਵਾਰ ਫੁੱਲ ਪਾ ਕੇ ਰਾਤ ਨੂੰ 11 ਵਜੇ ਘਰ ਵਾਪਸ ਆਇਆ ਤਾਂ 12 ਵਜੇ ਨੂੰ ਸਾਰੇ ਪਰਿਵਾਰ ਤੇ ਇੱਟਾ ਰੋੜਿਆ ਅਤੇ ਤਿੱਖੇ ਹਥਿਆਰਾਂ ਨਾਲ ਨਾਲ ਹਮਲਾ ਕਰ ਦਿੱਤਾ।
ਦੱਸ ਦਈਏ ਤਾਂ ਹਮਲਾ ਕਰਨ ਵਾਲਾ ਇਹ ਇਹ ਨੌਜਵਾਨ ਕਮਲਪ੍ਰੀਤ ਸਿੰਘ ਅਤੇ ਉਸ ਦਾ ਸਹੁਰਾ ਪਰਿਵਾਰ ਹੈ, ਜਿਸ ਤੇ ਪੁਲਿਸ ਨੇ ਮੁਕਦਮਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਸਾਰੇ ਮੁਲਜ਼ਮ ਫਰਾਰ ਹਨ ਅਤੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਰਹੀ ਹੈ ਅਤੇ ਪਰਿਵਾਰ ਨੂੰ ਇਹ ਖਤਰਾ ਹੈ ਕਿ ਕਿਤੇ ਮਾਂ ਦੇ ਭੋਗ ਵਾਲੇ ਦਿਨ ਪੁੱਤਰ ਕੋਈ ਹੋਰ ਲੜਾਈ ਝਗੜਾ ਨਾ ਖੜਾ ਕਰ ਦੇਵੇ ਪਰਿਵਾਰ ਨੇ ਭੋਗ ਸਮੇਂ ਪਰਿਵਾਰ ਤੋਂ ਸਿਕਿਉਰਟੀ ਦੀ ਮੰਗ ਕੀਤੀ ਹੈ।






