ਦਿੱਲੀ ਦੇ ਮੰਤਰੀ ਸਿਰਸਾ ਨੇ ਭੇਜ’ਤਾ ਪੰਜਾਬ ਦੇ ਮੰਤਰੀ ਨੂੰ ਨੋਟਿਸ, ਕਿਹਾ-ਜਲਦੀ ਮੰਗੋ ਮੁਆਫੀ, ਇਸ ਕਾਰਨ ਹੋਏ ਗੁੱਸੇ 

ਦਿੱਲੀ ਦੇ ਮੰਤਰੀ ਸਿਰਸਾ ਨੇ ਭੇਜ’ਤਾ ਪੰਜਾਬ ਦੇ ਮੰਤਰੀ ਨੂੰ ਨੋਟਿਸ, ਕਿਹਾ-ਜਲਦੀ ਮੰਗੋ ਮੁਆਫੀ, ਇਸ ਕਾਰਨ ਹੋਏ ਗੁੱਸੇ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਦਿੱਲੀ ਦੀ ਭਾਜਪਾ ਸਰਕਾਰ ਲਗਾਤਾਰ ਇੱਕ-ਦੂਜੇ ‘ਤੇ ਨਿਸ਼ਾਨਾ ਲਗਾਉਂਦੇ ਰਹਿੰਦੇ ਹਨ। ਹੁਣ ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਹਨਾਂ ਖਿਲਾਫ ਝੂਠੇ, ਆਧਾਰਹੀਣ, ਗੁੰਮਰਾਹਕੁੰਨ ਤੇ ਅਪਮਾਨਯੋਗ ਦੋਸ਼ ਲਾਉਣ ’ਤੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਨੋਟਿਸ ਵਿੱਚ ਕਿਹਾ ਕਿ ਉਹ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਬਿਆਨ ਵਾਪਸ ਲੈਣ ਅਤੇ ਮੁਆਫੀ ਮੰਗਣ ਨਹੀਂ ਤਾਂ ਕਾਨੂੰਨੀ ਕੇਸ ਦਾ ਸਾਹਮਣਾ ਕਰਨ।

ਨੋਟਿਸ ਵਿਚ ਕਿਹਾ ਗਿਆ ਕਿ ਮਨਜਿੰਦਰ ਸਿੰਘ 3 ਵਾਰ ਦੇ ਦਿੱਲੀ ਵਿਧਾਨ ਸਭਾ ਦੇ ਐਮ ਐਲ ਏ ਹਨ ਅਤੇ ਜਨਤਕ ਜੀਵਨ ਵਿਚ ਲੋਕਾਂ ਦੀ ਸੇਵਾ ਕਰਦਿਆਂ ਉਹਨਾਂ ਨੇ ਬਹੁਤ ਮਾਣ ਸਨਮਾਨ ਕਮਾਇਆ ਹੈ ਤੇ ਸਮਾਜ ਵਿਚ ਉਹਨਾਂ ਦੀ ਵੱਡੀ ਸੋਭਾ ਹੈ।

ਨੋਟਿਸ ਵਿਚ ਕਿਹਾ ਗਿਆ 10 ਜੁਲਾਈ ਨੂੰ ਅਮਨ ਅਰੋੜਾ ਨੇ ਮੀਡੀਆ ਨੂੰ ਬਿਆਨ ਦਿੱਤਾ ਜਿਸ ਵਿਚ ਸਿਰਸਾ ਦਾ ਨਾਂ ਖ਼ਤਰਨਾਕ ਅਪਰਾਧੀਆਂ ਤੇ ਗੈਂਗਸਟਰਾਂ ਨਾਲ ਜੋੜਦਿਆਂ ਉਹਨਾਂ ਖਿਲਾਫ ਝੂਠੇ, ਦੁਸ਼ਪ੍ਰਚਾਰ ਵਾਲੇ ਤੇ ਅਪਮਾਨਯੋਗ ਬਿਆਨ ਦਿੱਤੇ ਗਏ।

ਇਹ ਬਿਆਨ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਇਹ ਬਿਆਨ ਸਾਂਝੇ ਕੀਤੇ ਗਏ ਜਿਹਨਾਂ ਵਿਚ ਅਰੋੜਾ ਮੰਦੀ ਤੇ ਇਤਰਾਜ਼ਯੋਗ ਸ਼ਬਦਾਵਲੀ ਸੁਣਦੇ ਵਿਖਾਈ ਦਿੰਦੇ ਹਨ। ਨੋਟਿਸ ਵਿਚ ਕਿਹਾ ਗਿਆ ਕਿ ਇਹ ਦੁਸ਼ਪ੍ਰਚਾਰ ਸਿਰਫ ਮਨਜਿੰਦਰ ਸਿੰਘ ਸਿਰਸਾ ਨੂੰ ਗੈਂਗਸਟਰਾਂ ਦਾ ਰਾਖਾ ਤੇ ਪ੍ਰੇਮੀ ਦਰਸਾਉਣ ਵਾਸਤੇ ਕੀਤਾ ਗਿਆ ਜਦੋਂ ਕਿ ਅਰੋੜਾ ਜਾਣਦੇ ਹਨ ਕਿ ਸੱਚਾਈ ਇਹ ਨਹੀਂ ਹੈ।

ਨੋਟਿਸ ਵਿਚ ਅਰੋੜਾ ਨੂੰ ਆਖਿਆ ਗਿਆ ਕਿ ਉਹ ਆਪਣੀ ਬਿਆਨਬਾਜ਼ੀ ਬੰਦ ਕਰਨ, ਪਹਿਲਾਂ ਦਿੱਤੇ ਸਾਰੇ ਬਿਆਨ ਡਲੀਟ ਕਰਨ ਅਤੇ ਸੋਸ਼ਲ ਮੀਡੀਆ ’ਤੇ 24 ਘੰਟਿਆਂ ਅੰਦਰ ਮੁਆਫੀ ਮੰਗਣ ਨਹੀਂ ਤਾਂ ਫਿਰ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। Delhi, Punjab, political, news, BJP, aap

error: Content is protected !!