“ਅਕਲ ਨਾਲ ਰਿਹਾ ਕਰੋ ਸਕੂਲ ‘ਚ”, ਇੰਨਾ ਕਹਿਣ ‘ਤੇ ਹੈ ਵਿਦਿਆਰਥੀਆਂ ਨੇ ਮਾਰ’ਤਾ ਪ੍ਰਿੰਸੀਪਲ

“ਅਕਲ ਨਾਲ ਰਿਹਾ ਕਰੋ ਸਕੂਲ ‘ਚ”, ਇੰਨਾ ਕਹਿਣ ‘ਤੇ ਹੈ ਵਿਦਿਆਰਥੀਆਂ ਨੇ ਮਾਰ’ਤਾ ਪ੍ਰਿੰਸੀਪਲ

ਹਿਸਾਰ (ਵੀਓਪੀ ਬਿਊਰੋ)- ਹਰਿਆਣਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਮਣੇ ਆਇਆ ਹੈ। ਇਥੇ ਸਕੂਲ ਵਿੱਚ ਪ੍ਰੀਖਿਆ ਦੌਰਾਨ ਪ੍ਰਿੰਸੀਪਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੂੰ ਇੱਕੋ ਸਕੂਲ ਦੇ ਦੋ ਵਿਦਿਆਰਥੀਆਂ ਨੇ ਅੰਜਾਮ ਦਿੱਤਾ।

ਘਟਨਾ ਵਿੱਚ ਜ਼ਖਮੀ ਅਧਿਆਪਕ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬਾਦਸ਼ਾਹਪੁਰ ਪਿੰਡ ਵਿੱਚ ਸਥਿਤ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਜਗਬੀਰ ਸਿੰਘ ਦੀ ਹੱਤਿਆ ਨਾਲ ਸਕੂਲ ਦੇ ਅਹਾਤੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਹਾਂਸੀ ਦੇ ਐਸਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪ੍ਰਿੰਸੀਪਲ ਜਗਬੀਰ ਸਿੰਘ ਨੇ ਦੋਵਾਂ ਵਿਦਿਆਰਥੀਆਂ ਨੂੰ ਕਿਹਾ ਕਿ “ਅਕਲ ਨਾਲ ਰਿਹਾ ਕਰੋ ਸਕੂਲ ‘ਚ” ਅਤੇ ਕੱਟੇ ਹੋਏ ਵਾਲਾਂ ਨਾਲ ਆਉਣ ਅਤੇ ਸਕੂਲ ਵਿੱਚ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਦੋਵੇਂ ਨਾਬਾਲਗ ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਚਾਕੂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ।

error: Content is protected !!