ਸੈਰ ਕਰਦੇ ਬਿਮਾਰ ਵਿਅਕਤੀ ਦੇ ਲੁਟੇਰਿਆਂ ਨੇ ਮਾਰਿਆ ਚਾਕੂ, ਕਤ+ਲ ਕਰ ਖੋਹ ਲੈ ਗਏ ਮੋਬਾਈਲ ਤੇ ਪੈਸੇ

ਸੈਰ ਕਰਦੇ ਬਿਮਾਰ ਵਿਅਕਤੀ ਦੇ ਲੁਟੇਰਿਆਂ ਨੇ ਮਾਰਿਆ ਚਾਕੂ, ਕਤ+ਲ ਕਰ ਖੋਹ ਲੈ ਗਏ ਮੋਬਾਈਲ ਤੇ ਪੈਸੇ

ਵੀਓਪੀ ਬਿਊਰੋ – ਲੁਧਿਆਣਾ ਦੇ ਵਿੱਚ ਲੁੱਟਾ-ਖੋਹਾਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹੁਣ ਤਾਂ ਬਦਮਾਸ਼ਾਂ ਨੇ ਲੁੱਟਾਂ ਖੋਹਾਂ ਦੇ ਨਾਲ ਨਾਲ ਹੱਤਿਆ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

ਬੀਤੀ ਰਾਤ ਮਿਹਰਬਾਨ ਇਲਾਕੇ ਗੁਜਰ ਭਵਨ ਦੇ ਵਿੱਚ ਰਹਿਣ ਵਾਲੇ 45 ਸਾਲ ਦੇ ਵਿਅਕਤੀ ਨੂੰ ਸਕੂਟਰੀ ਸਵਾਰ ਬਦਮਾਸ਼ਾਂ ਨੇ ਢਿੱਡ ਦੇ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਦਮਾਸ਼ ਉਸਦਾ ਮੋਬਾਈਲ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਜ਼ਖਮੀ ਵਿਅਕਤੀ ਦੇ ਰੋਲਾ ਪਾਉਣ ਦੀ ਆਵਾਜ਼ ਸੁਣਨ ਤੋਂ ਬਾਅਦ ਉਸਦੀ ਪਤਨੀ ਅਤੇ ਬੱਚੇ ਜਦ ਤੱਕ ਉਸਦੇ ਕੋਲ ਪਹੁੰਚੇ ਉਦੋਂ ਤੱਕ ਲੁਟੇਰੇ ਫਰਾਰ ਹੋ ਗਏ ਸਨ।

ਜ਼ਖਮੀ ਵਿਅਕਤੀ ਨੂੰ ਲੋਕਾਂ ਦੀ ਮਦਦ ਦੇ ਨਾਲ ਸਿਵਲ ਹੋਸਪਿਟਲ ਲੈ ਕੇ ਜਾਇਆ ਗਿਆ ਲੇਕਿਨ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਹਿਚਾਨ ਤਿਲਕ ਰਾਜ ਦੇ ਰੂਪ ਦੇ ਵਿੱਚ ਹੋਈ।

ਮ੍ਰਿਤਕ ਤਿਲਕ ਰਾਜ ਦੇ ਬੇਟੇ ਨੇ ਦੱਸਿਆ ਕਿ ਉਸਦਾ ਪਿਤਾ ਪਿਛਲੇ ਕਰੀਬ ਦੋ ਮਹੀਨੇ ਤੋਂ ਬਿਮਾਰੀ ਦੇ ਕਾਰਨ ਘਰ ਦੇ ਵਿੱਚ ਹੀ ਰਹਿੰਦਾ ਸੀ। ਵੀਰਵਾਰ ਦੀ ਰਾਤ ਕਰੀਬ 10 ਵਜੇ ਉਸਦਾ ਪਿਤਾ ਮਾਂ ਅਤੇ ਬੇਟਾ ਸੈਰ ਕਰਨ ਦੇ ਲਈ ਘਰ ਦੇ ਬਾਹਰ ਖੜੇ ਸੀ ਅਤੇ ਜਦੋਂ ਉਸਦੀ ਮਾਂ ਚੱਪਲ ਪਾਣ ਦੇ ਲਈ ਅੰਦਰ ਗਈ ਤਾਂ ਉਸਦੇ ਪਿਤਾ ਸੈਰ ਕਰਨ ਦੇ ਲਈ ਘਰ ਤੋਂ ਬਾਹਰ ਨਿਕਲ ਗਏ। ਕੁਝ ਦੂਰੀ ਤੇ ਇੱਕ ਸਕੂਟਰੀ ਸਵਾਰ ਦੋ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਦੇ ਢਿੱਡ ਦੇ ਵਿੱਚ ਚਾਕੂ ਮਾਰਿਆ। ਪਿਤਾ ਤਿਲਕ ਰਾਜ ਦਾ ਲੁਟੇਰਿਆਂ ਨੇ ਸੈਮਸੰਗ ਦਾ ਮੋਬਾਈਲ ਅਤੇ ਕਰੀਬ 1200 ਕੈਸ਼ ਲੈ ਕੇ ਫਰਾਰ ਹੋ ਗਏ ਅਤੇ ਇਹ ਪਰਿਵਾਰ ਚਾਰ ਮਹੀਨੇ ਪਹਿਲਾਂ ਹਰਿਆਣਾ ਤੋਂ ਲੁਧਿਆਣਾ ਕੰਮ ਕਰਨ ਦੇ ਲਈ ਆਏ ਸੀ।

error: Content is protected !!