ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਕੰਮ ਤੋਂ ਆਉਂਦਿਆਂ ਵਾਪਰਿਆ ਹਾਦਸਾ

ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਕੰਮ ਤੋਂ ਆਉਂਦਿਆਂ ਵਾਪਰਿਆ ਹਾਦਸਾ

ਸਰਦੂਲਗੜ੍ਹ (ਵੀਓਪੀ ਬਿਊਰੋ) ਸਰਦੂਲਗੜ੍ਹ ਵਿਖੇ ਇੱਕ ਨੌਜਵਾਨ ਦੀ ਮੌਤ ਹੋ ਗਈ। ਸੜਕ ਹਾਦਸੇ ਦੌਰਾਨ ਨੌਜਵਾਨ ਨੇ ਉਸ ਸਮੇਂ ਜਾਨ ਗੁਆ ਲਈ ਜਦ ਇੱਕ ਅਵਾਰਾ ਪਸ਼ੂ ਨਵਦੀਪ ਸਿੰਘ (ਨਵੀ) ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ 2 ਸਰਦੂਲਗੜ੍ਹ ਦੇ ਵਾਹਨ ਨਾਲ ਟਕਰਾ ਗਿਆ।

ਮ੍ਰਿਤਕ ਨਵਦੀਪ ਸਿੰਘ ਦੇ ਪਿਤਾ ਦੱਸਿਆ ਕਿ ਉਹਨਾਂ ਦਾ ਬੇਟਾ ਆਪਣੇ ਕੰਮ ਤੋਂ ਰਾਤ ਸਮੇਂ ਆਪਣੇ ਘਰ ਵਾਪਿਸ ਆ ਰਿਹਾ ਸੀ ਤਾਂ ਕੌਮੀ ਮਾਰਗ ਵਿਚਕਾਰ ਖੜ੍ਹੇ ਢੱਠੇ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ। ਨਵਦੀਪ ਸਿੰਘ ਦੀ ਉਮਰ ਲਗਪਗ 34 ਸਾਲ ਸੀ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਜੋ ਕਿ ਇਕ ਰੋਸਟੋਰੈਂਟ ਵਿਖੇ ਨੌਕਰੀ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਉਹਨਾਂ ਦੀ ਇਕ ਬੇਟੀ ਅਤੇ ਨਵਦੀਪ ਸਿੰਘ ਦੀ ਪਤਨੀ ਵੀ ਵਿਦੇਸ਼ ਵਿੱਚ ਹਨ।

ਨਵਦੀਪ ਸਿੰਘ ਦੀ ਹੋਈ ਅਚਾਨਕ ਮੌਤ ਨਾਲ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ।

error: Content is protected !!