ਸ੍ਰੀ ਦਰਬਾਰ ਸਾਹਿਬ ਨੇੜੇ ਸੰਗਤ ਨਾਲ ਠੱਗੀ, ਸ਼ਖਸ ਨੇ ਆਪਣੇ ਬੈਂਕ ਖਾਤੇ ‘ਚ ਪੁਆਏ ਲੱਖਾਂ ਰੁਪਏ

ਸ੍ਰੀ ਦਰਬਾਰ ਸਾਹਿਬ ਨੇੜੇ ਸੰਗਤ ਨਾਲ ਠੱਗੀ, ਸ਼ਖਸ ਨੇ ਆਪਣੇ ਬੈਂਕ ਖਾਤੇ ‘ਚ ਪੁਆਏ ਲੱਖਾਂ ਰੁਪਏ

 

ਅੰਮ੍ਰਿਤਸਰ (ਵੀਓਪੀ ਬਿਊਰੋ) ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਖੇ ਇੱਕ ਠੱਗ ਵੱਲੋਂ ਸ਼ਰਧਾਲੂਆਂ ਦੇ ਨਾਲ ਅਜੀਬ ਤਰੀਕੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਤੋਂ ਬਾਅਦ ਠੱਗ ਖਿਲਾਫ ਮਮਲਾ ਦਦਰਜ ਕੀਤਾ ਗਿਆ ਹੈ।

ਗੁਰਿੰਦਰ ਸਿੰਘ ਨਾਮ ਦਾ ਇਹ ਠੱਗ ਪਰਿਕਰਮਾ ਵਿੱਚ ਲੋਕਾਂ ਦਾ ਗਾਈਡ ਬਣ ਕੇ ਠੱਗੀਆਂ ਮਾਰਦਾ ਸੀ। ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਮੋਟੀ ਰਕਮ ਮੰਗੀ ਜਾਂਦੀ ਸੀ।

ਗੁਰਿੰਦਰ ਸਿੰਘ ਦੇ ਖਾਤਿਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਸੈਂਡ ਕੀਤੇ ਲੱਖਾਂ ਰੁਪਏ ਦੇ ਰਿਕਾਰਡ ਵੀ ਸਾਹਮਣੇ ਆਏ ਹਨ। ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਬੇਰ ਸਾਹਿਬ ਦੇ ਨੇੜੇ ਸ਼ਰਧਾਲੂ ਨਾਲ ਝਗੜੇ ਦੇ ਚਲਦਿਆਂ ਗੁਰਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ।

ਇਸ ਮੌਕੇ ‘ਤੇ ਸੁਰੱਖਿਆ ਵਿੱਚ ਤੈਨਾਤ ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾਂ ਦੀ ਨਜ਼ਰ ਪੈਣ ‘ਤੇ ਗੁਰਿੰਦਰ ਸਿੰਘ ਦਾ ਅਸਲੀ ਚਿਹਰਾ ਸਾਹਮਣੇ ਆਇਆ।

ਪਰਿਕਰਮਾ ਦੇ ਵਿੱਚ ਇਸ ਚੱਲ ਰਹੀ ਸ਼ਰੇਆਮ ਠੱਗੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। 200 ਦੇ ਕਰੀਬ ਸੇਵਾਦਾਰ ਪ੍ਰਕਰਮਾ ਦੇ ਵਿੱਚ ਹਰ ਵੇਲੇ ਮੌਜੂਦ ਰਹਿੰਦੇ ਹਨ ਮੌਜੂਦ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਕਰਮਾ ਦੇ ਵਿੱਚ ਛੇ ਗਾਈਡਾਂ ਦੀ ਵੀ ਤੈਨਾਤੀ ਕੀਤੀ ਗਈ ਹੈ।

ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਦੀ ਸ਼ਿਕਾਇਤ ‘ਤੇ ਗੁਰਿੰਦਰ ਸਿੰਘ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

error: Content is protected !!