ਨਸ਼ਾ ਵੇਚਦਾ ਮੇਰਾ ਘਰਵਾਲਾ, ਮੈਨੂੰ ਕੁੱਟਦਾ ਵੀ ਆ, ਔਰਤ ਨੇ ਪੁਲਿਸ ਨੂੰ ਕਿਹਾ-ਲੈ ਜਾਓ ਇਸ ਨੂੰ ਚੁੱਕ ਕੇ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ‘ਚ ਇੱਕ ਵਿਆਹੁਤਾ ਵੱਲੋਂ ਆਪਣੇ ਪਤੀ ਵਿਰੁੱਧ ਗੰਭੀਰ ਆਰੋਪ ਲਾਉਂਦਿਆਂ ਨਿਆਂ ਦੀ ਮੰਗ ਕੀਤੀ ਗਈ ਹੈ। ਔਰਤ ਨੇ ਦੱਸਿਆ ਕਿ ਉਸਦਾ ਪਤੀ ਨਸ਼ਾ ਨਾ ਸਿਰਫ਼ ਵਰਤਦਾ ਹੈ, ਸਗੋਂ ਵਿਕਰੀ ਵੀ ਕਰਦਾ ਹੈ, ਜਿਸ ਕਰਕੇ ਉਸਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਉਹ ਇਸ ਸਮੇਂ ਭਗੌੜਾ ਹੈ।

ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਮਾਪੇ ਘਰ ਆਈ ਤਾਂ ਪਤੀ ਵੱਲੋਂ ਉਸਦੇ ਪਿਓ ਤੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਥੋਂ ਤੱਕ ਕਿ ਜਦੋਂ ਭਰਾ ਨੇ ਇਹ ਧਮਕੀਆਂ ਦੇਣ ਵਿਰੁੱਧ ਰੋਕਿਆ, ਤਾਂ ਪਤੀ ਵੱਲੋਂ ਭਰਾ ਦੀ ਕੁਟਮਾਰ ਵੀ ਕੀਤੀ ਗਈ। ਔਰਤ ਦਾ ਕਹਿਣਾ ਹੈ ਕਿ ਪਤੀ ਦੇ ਨਸ਼ਾ ਤਸਕਰੀ ਨਾਲ ਪੁਲਿਸ ਵਿਚ ਉੱਚ ਪੱਧਰ ਦੇ ਲਿੰਕ ਹਨ, ਜਿਸ ਕਾਰਨ ਪੁਲਿਸ ਉਸ ਖ਼ਿਲਾਫ ਕੋਈ ਢੰਗ ਦੀ ਕਾਰਵਾਈ ਨਹੀਂ ਕਰ ਰਹੀ।

ਪੀੜਤ ਨੇ ਇਹ ਵੀ ਦੱਸਿਆ ਕਿ ਪਤੀ ਨੇ ਉਸਨੂੰ ਤਲਾਕ ਦੇਣ ਦੀ ਧਮਕੀ ਵੀ ਦਿੱਤੀ ਹੈ ਅਤੇ ਕਿਹਾ ਕਿ ਉਹ ਉਸਦੇ ਪਰਿਵਾਰ ਨੂੰ ਨਹੀਂ ਛੱਡੇਗਾ। “ਮੇਰੇ ਜੀਵਨ ਨੂੰ ਉਜਾੜਣ ਦੇ ਨਾਲ ਨਾਲ, ਇਹ ਮੇਰੇ ਮਾਪਿਆਂ ਅਤੇ ਭਰਾ ਲਈ ਵੀ ਖ਼ਤਰਾ ਬਣ ਗਿਆ ਹੈ। ਮੈਂ ਪੁਲਿਸ ਕੋਲ ਨਿਆਂ ਦੀ ਅਰਜ਼ੀ ਲਾਈ ਹੈ, ਉਮੀਦ ਹੈ ਕਿ ਮੈਨੂੰ ਇਨਸਾਫ਼ ਮਿਲੇਗਾ,” ਔਰਤ ਨੇ ਭਾਵੁਕ ਹੁੰਦੇ ਹੋਏ ਕਿਹਾ।
ਇਸ ਮਾਮਲੇ ਬਾਰੇ ਗੱਲ ਕਰਦਿਆਂ ਸਥਾਨਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਮਹਿਲਾ ਦੇ ਭਰਾ ਰੋਹਨ ਵੱਲੋਂ ਜੀਜੇ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਮਿਲੀ ਹੈ। “ਮਹਿਲਾ ਦੇ ਮੈਡੀਕਲ ਦੀ ਜਾਂਚ ਕਰਵਾਈ ਗਈ ਹੈ, ਪੁਲਿਸ ਨੇ ਦੱਸਿਆ ਕੀ ਮੈਡੀਕਲ ਰਿਪੋਰਟ ਅਧਾਰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



