ਬਾਰਿਸ਼ ਦਾ ਪਾਣੀ ਕੱਢਣ ਲਈ ਪੁੱਟੇ ਡੂੰਘੇ ਟੋਏ ‘ਚ ਡਿੱਗਿਆ 5 ਸਾਲ ਦਾ ਬੱਚਾ, ਮੌ+ਤ 

ਬਾਰਿਸ਼ ਦਾ ਪਾਣੀ ਕੱਢਣ ਲਈ ਪੁੱਟੇ ਡੂੰਘੇ ਟੋਏ ‘ਚ ਡਿੱਗਿਆ 5 ਸਾਲ ਦਾ ਬੱਚਾ, ਮੌ+ਤ

ਵੀਓਪੀ ਬਿਊਰੋ – ਮਮਦੋਟ ਬਲਾਕ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਘਰ ਦੇ ਮੂਹਰੇ ਪਸ਼ੂਆਂ ਲਈ ਬੀਜੇ ਪੱਠਿਆਂ ਵਾਲੇ ਖੇਤ ਵਿੱਚੋ ਬਾਰਿਸ਼ ਦਾ ਪਾਣੀਂ ਕੱਢਣ ਲਈ ਪੁੱਟੇ 6-7 ਫੁੱਟ ਡੂੰਘੇ ਟੋਏ ਵਿੱਚ 5 ਸਾਲਾ ਮਾਸੂਮ ਬੱਚੇ ਦੇ ਡੁੱਬਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।

ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਮਕਾਨ ਦੇ ਨਾਲ ਸਾਡੇ ਗੁਆਂਢੀ ਨੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਹਨ , ਲਗਾਤਾਰ ਪੈ ਰਹੀਆਂ ਬਾਰਿਸ਼ ਨਾਲ ਪੱਠਿਆਂ ਵਾਲੇ ਖੇਤ ਵਿੱਚ ਬਾਰਿਸ਼ ਦਾ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ।

ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ, ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿੱਚ ਨਾ ਦੇਖ ਕੇ ਅਸੀ ਆਂਢ- ਗੁਆਂਢ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ ਪਾਣੀ ਵਾਲੇ ਟੋਏ ਵਿੱਚ ਮਰਿਆ ਪਾਇਆ ਗਿਆ। ਇਸ ਦੁੱਖਦਾਈ ਘਟਨਾ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

error: Content is protected !!