ਬੁਢਲਾਡਾ ‘ਚ ਨੌਜਵਾਨ ਦਾ ਕ+ਤ+ਲ, ਦੁਕਾਨ ਬੰਦ ਕਰਦੇ ਨੂੰ ਘੇਰ ਲਿਆ ਬ+ਦ+ਮਾਸ਼ਾਂ ਨੇ

ਬੁਢਲਾਡਾ ‘ਚ ਨੌਜਵਾਨ ਦਾ ਕ+ਤ+ਲ, ਦੁਕਾਨ ਬੰਦ ਕਰਦੇ ਨੂੰ ਘੇਰ ਲਿਆ ਬ+ਦ+ਮਾਸ਼ਾਂ ਨੇ

ਬੁਢਲਾਡਾ (ਵੀਓਪੀ ਬਿਊਰੋ) ਮਾਨਸਾ ਦੇ ਹਲਕਾ ਬੁਢਲਾਡਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਬੁੱਧਵਾਰ ਰਾਤ ਰਤੀਆ ਬੋਹਾ ਰੋਡ ’ਤੇ ਗਾਮੀਵਾਲਾ ਦੇ ਨਜ਼ਦੀਕ ਤੇਜ਼ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਸ਼ੇਰਖਾਂ ਵਾਲਾ ਦਾ ਨੌਜਵਾਨ ਪਰਵਿੰਦਰ ਸਿੰਘ ਜੋ ਕਿ ਹਰਿਆਣਾ ਦੇ ਪਿੰਡ ਬਾਹਮਣਵਾਲਾ ’ਚ ਡਾਕਟਰੀ ਦਾ ਕੰਮ ਕਰਦਾ ਸੀ, ਜੋ ਰਾਤ ਸਮੇਂ ਆਪਣੀ ਦੁਕਾਨ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ’ਚ ਗਾਮੀਵਾਲਾ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਦਿਆਂ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਇਸ ਸੰਬੰਧੀ ਐੱਸਐੱਚਓ ਬੋਹਾ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਵਿੰਦਰ ਸਿੰਘ ਦੇ ਭਰਾ ਗੁਰਪਾਲ ਸਿੰਘ ਦੇ ਬਿਆਨ ਤੇ ਕੇਸਰ ਸਿੰਘ, ਦੇਸਾ ਸਿੰਘ ਰਿਉਂਦ ਕਲਾਂ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਪਰੋਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!