ਨਸ਼ੇ ਦੀ ਬੁੱਕਲ ‘ਚ ਜਵਾਨੀ!… ਓਵਰਡੋਜ਼ ਨੇ ਲਈ ਗੱਭਰੂ ਦੀ ਕੀਮਤੀ ਜਾਨ

ਨਸ਼ੇ ਦੀ ਬੁੱਕਲ ‘ਚ ਜਵਾਨੀ!… ਓਵਰਡੋਜ਼ ਨੇ ਲਈ ਗੱਭਰੂ ਦੀ ਕੀਮਤੀ ਜਾਨ

ਕਪੂਰਥਲਾ (ਵੀਓਪੀ ਬਿਊਰੋ) ਪੰਜਾਬ ‘ਚ ਨਸ਼ੇ ਦੀ ਲੱਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਹਰ ਪਾਸੇ ਨਸ਼ਾ ਨੌਜਵਾਨੀ ਨਿਗਲ ਰਿਹਾ ਹੈ ਤੇ ਹਰ ਰੋਜ਼ ਪ੍ਰਸ਼ਾਸਨ ‘ਤੇ ਪੰਜਾਬ ਸਰਕਾਰ ਨੂੰ ਇੱਕ ਹੀ ਸਵਾਲ ਕਿ ਕਦੋਂ ਖ਼ਤਮ ਹੋਵੇਗਾ ਨਸ਼ਾ ਤੇ ਕਦੋਂ ਨਸ਼ਾ ਤਸਕਰਾਂ ਤੇ ਕੱਸੀ ਜਾਵੇਗੀ ਨਕੇਲ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਦੇ ਕਸਬਾ ਡਡਵਿੰਡੀ ਤੋਂ, ਜਿੱਥੇ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।


ਨੇੜਲੇ ਪਿੰਡ ਰਾਮਪੁਰ ਜਗੀਰ ਬਸਤੀ ਵਿਖੇ ਬੀਤੀ ਰਾਤ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਰਾਮਪੁਰ ਜਗੀਰ ਬਸਤੀ ਵਿਖੇ ਇੱਕ ਮਹੀਨੇ ‘ਚ ਨਸ਼ੇ ਨਾਲ ਹੋਈ ਇਹ ਦੂਸਰੀ ਮੌਤ ਹੈ। ਇਸ ਮੌਕੇ ਅਕਾਸ਼ਦੀਪ ਪੁੱਤਰ ਬੱਗਾ ਵਾਸੀ ਰਾਮਪੁਰ ਜਗੀਰ ਬਸਤੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਕਾਸ਼ਦੀਪ ਨਸ਼ੇ ਕਰਨ ਦਾ ਆਦੀ ਸੀ ਅਤੇ ਬੀਤੀ ਰਾਤ ਉਸ ਕੋਲੋ ਕੋਈ ਗਲਤ ਟੀਕਾ ਲਗਾ ਲਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ।


ਇਸ ਮੌਕੇ ਪੁਲਿਸ ਚੌਕੀ ਡੱਲਾ ਸਾਹਿਬ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਵੱਡੇ ਤੜਕੇ ਪਿੰਡ ਤੋਤੀ ਨੇੜਿਓਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਆਕਾਸ਼ ਪੁੱਤਰ ਬੱਗਾ ਸਿੰਘ ਵਾਸੀ ਰਾਮਪੁਰ ਜਗੀਰ ਬਸਤੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਨਸ਼ਾ ਛਡਾਉ ਕੇਂਦਰ ਵਿੱਚੋਂ ਘਰ ਵਾਪਸ ਆਇਆ ਸੀ ਅਤੇ ਹੁਣ ਨਸ਼ਾ ਕਰਨੋ ਕਰਨਾ ਛੱਡ ਚੁੱਕਾ ਸੀ।


ਉਹਨਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਉਹ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਇਸ ਮੌਕੇ ਰਾਮਪੁਰ ਜਗੀਰ ਬਸਤੀ ਦੇ ਸਰਪੰਚ ਗੁਰਪ੍ਰੀਤ ਸਿੰਘ ਮ੍ਰਿਤਕ ਆਕਾਸ਼ ਦੀ ਮਾਤਾ ਰੀਨਾ ਅਤੇ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੇ ਸ਼ਰਿਆਂ ਵਿਕ ਰਹੇ ਹਨ ਅਤੇ ਨਸ਼ਿਆਂ ਤੇ ਕੋਈ ਕੰਟਰੋਲ ਨਹੀਂ। ਉਹਨਾਂ ਮੰਗ ਕੀਤੀ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਤੇ ਤੁਰੰਤ ਕਾਬੂ ਪਾਵੇ ਤਾਂ ਜੋ ਨੌਜਵਾਨ ਪੁੱਤਾਂ ਨੂੰ ਬਚਾਇਆ ਜਾ ਸਕੇ।

error: Content is protected !!