ਕਬੂਤਰ ਪਿੱਛੇ ਮਾਰ’ਤਾ 13 ਸਾਲ ਦਾ ਜੁਆਕ

ਕਬੂਤਰ ਪਿੱਛੇ ਮਾਰ’ਤਾ 13 ਸਾਲ ਦਾ ਜੁਆਕ

ਮਾਨਸਾ (ਵੀਓਪੀ ਬਿਊਰੋ) ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ 13 ਸਾਲਾਂ ਬੱਚੇ ਦਾ ਕਤਲ ਕਰ ਦਿੱਤਾ ਗਿਆ। ਕਾਰਨ ਜਾਣ ਕੇ ਵੀ ਹਰ ਕੋਈ ਹੈਰਾਨ ਹੈ, ਕਿਉਂਕਿ ਇੱਕ 45 ਸਾਲਾਂ ਸ਼ਖਸ ਨੇ ਸਿਰਫ ਸ਼ੱਕ ਦੀ ਬਿਨਾਂਹ ‘ਤੇ ਕਤਲ ਕਰ ਦਿੱਤਾ।

ਜਾਣਕਾਰੀ ਮੁਤਾਬਕ ਕਸਬੇ ਦੇ ਪਿੰਡ ਰੋੜਕੀ ਵਿੱਚ ਇੱਕ 13 ਸਾਲਾ ਲੜਕੇ ਰਾਜਾ ਸਿੰਘ ਦਾ ਕਤਲ ਸਿਰਫ਼ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਸ ‘ਤੇ ਕਬੂਤਰ ਚੋਰੀ ਕਰਨ ਦਾ ਦੋਸ਼ ਸੀ।


ਮੁੱਢਲੀ ਜਾਣਕਾਰੀ ਮਿਲੀ ਹੈ ਕਿ 45 ਸਾਲਾਂ ਤਰਲੋਚਨ ਸਿੰਘ ਲੜਕੇ ਦੇ ਘਰ ਗਿਆ ਸੀ ਕਿ ਉਸਨੇ ਉਸਦਾ ਕਬੂਤਰ ਚੋਰੀ ਕਰ ਲਿਆ ਹੈ। ਜਦੋਂ ਉਸਨੂੰ ਲੜਕੇ ਦਾ ਪਤਾ ਲੱਗਾ ਤਾਂ ਉਸਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।


ਪੁਲਿਸ ਨੇ ਇਸ ਮਾਮਲੇ ਵਿੱਚ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਾ ਸਿੰਘ 7ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਸਕ੍ਰੈਪ ਪਲੇਅਰ ਸੀ। ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

error: Content is protected !!