ਨੰਗਾ ਕਰ ਕੇ ਕੁੱਟਿਆ, ਬੇਇਜ਼ੱਤ ਤੋਂ ਪਰੇਸ਼ਾਨ ਨੌਜਵਾਨ ਨੇ ਨਿਗਲਿਆ ਜ਼ਹਿਰ

ਨੰਗਾ ਕਰ ਕੇ ਕੁੱਟਿਆ, ਬੇਇਜ਼ੱਤ ਤੋਂ ਪਰੇਸ਼ਾਨ ਨੌਜਵਾਨ ਨੇ ਨਿਗਲਿਆ ਜ਼ਹਿਰ

ਹੁਸ਼ਿਆਰਪੁਰ (ਵੀਓਪੀ ਬਿਊਰੋ) ਨੌਜਵਾਨ ‘ਤੇ ਚੋਰੀ ਦਾ ਦੋਸ਼ ਲਗਾ ਕੇ ਕੁੱਟਮਾਰ ਕਰਨ ਅਤੇ ਉਸਦੇ ਕੱਪੜੇ ਉਤਾਰ ਕੇ ਫੋਟੋ ਵੀਡੀਓ ਬਣਾ ਕੇ ਬਦਨਾਮ ਕਰਨ ਦੀ ਧਮਕੀ ਤੋਂ ਦੁਖੀ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾ ਦੇ ਨੌਜਵਾਨ ਨੇ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਸੁਸਾਈਡ ਨੋਟ ਦੇ ਆਧਾਰ ‘ਤੇ ਜਾਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਥਾਣਾ ਸਦਰ ਪੁਲਸ ਨੂੰ ਦਿੱਤੇ ਮ੍ਰਿਤਕ ਮਨੀਸ਼ ਦੀ ਮਾਤਾ ਦੇ ਬਿਆਨ ਮੁਤਾਬਿਕ ਮਨਪ੍ਰੀਤ ਕੌਰ ਵਾਸੀ ਬਜਵਾੜਾ ਕਲਾਂ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕਿਹਾ ਕਿ ਮੇਰਾ ਲੜਕਾ ਮਨੀਸ਼ ਕੁਮਾਰ ਉਮਰ ਕਰੀਬ 32 ਸਾਲ ਜੋ ਅੱਜੇ ਕੁਆਰਾ ਸੀ ਅਤੇ ਘਰ ਵਿੱਚ ਹੀ ਰਹਿੰਦਾ ਸੀ। ਉਸ ਦੇ ਦੋ ਬੇਟੇ ਵਿਦੇਸ਼ ‘ਚ ਹਨ, ਕਰੀਬ 3:00 ਵਜੇ ਵਰੁਣ ਉਰਫ ਸੱਤੀ ਵਾਸੀ ਬਜਵਾੜਾ ਕਲਾਂ ਸਾਡੇ ਘਰ ਆਇਆ ਅਤੇ ਮੇਰੇ ਲੜਕੇ ਮਨੀਸ਼ ਕੁਮਾਰ ਬਾਰੇ ਪੁੱਛਿਆ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ ਅਤੇ ਕਰੀਬ 1 ਘੰਟੇ ਬਾਅਦ ਮੇਰਾ ਲੜਕਾ ਘਰ ਵਾਪਿਸ ਆ ਗਿਆ ਅਤੇ ਮੈਨੂੰ ਦੱਸਿਆ ਕਿ ਮੰਮੀ ਹੁਣ ਕੋਈ ਰੋਲਾ ਨਹੀ ਹੈ ਅਤੇ ਸਵੇਰੇ 10:00 ਵਜੇ ਪੰਚਾਇਤ ਹੋਣੀ ਹੈ।

ਇਸੇ ਦੌਰਾਨ ਹੀ ਫਿਰ ਵਕਤ ਕਰੀਬ 08:00 ਵਜੇ ਸ਼ਾਮ ਵਰੁਣ ਉਕਤ ਸਮੇਤ ਨਵਜੋਤ ਸਿੰਘ ਉਰਫ ਬੰਬ, ਟਿੰਡੀ, ਤੱਬੂ ਵਾਸੀਆਨ ਬਜਵਾੜਾ ਕਲਾਂ ਉਕਤਾਨ ਸਾਡੇ ਘਰ ਆਏ ਅਤੇ ਮੇਰੇ ਲੜਕੇ ਮਨੀਸ਼ ਕੁਮਾਰ ਨੂੰ ਇਹ ਕਹਿ ਕੇ ਨਾਲ ਲੈ ਗਏ ਕਿ ਕਿਤੇ ਕੰਮ ਜਾਣਾ ਹੈ ਤਾਂ ਫਿਰ ਮੇਰਾ ਲੜਕਾ ਮਨੀਸ਼ ਕੁਮਾਰ ਰਾਤ ਕਰੀਬ 12:00 ਵਜੇ ਵਾਪਿਸ ਘਰ ਆਇਆ, ਜਿਸ ਨੇ ਮੈਨੂੰ ਦੱਸਿਆ ਕਿ ਉਕਤ ਚਾਰਾਂ ਜਾਣਿਆਂ ਨੇ ਮੇਰੇ ‘ਤੇ ਚੋਰੀ ਦਾ ਸਮਾਨ ਰੱਖਣ ਦਾ ਇਲਜ਼ਾਮ ਲਗਾਕੇ ਮੇਰੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਹੈ ਅਤੇ ਮੇਰੇ ਕੱਪੜੇ ਉਤਾਰ ਕੇ ਮੇਰੀ ਬੇਇਜ਼ੀਤੀ ਕੀਤੀ ਹੈ ਅਤੇ ਮੇਰੀਆਂ ਫੋਟੋਆ ਖਿੱਚੀਆਂ ਹਨ।

ਇਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਮਨੀਸ਼ ਕੁਮਾਰ ਨੂੰ ਕਿਹਾ ਕਿ ਤੂੰ ਹੁਣ ਸੋਅ ਜਾ ਅਸੀ ਇਸ ਸੰਬਧੀ ਸਵੇਰੇ ਸਰਪੰਚ ਸਾਬ ਨਾਲ ਗੱਲ ਕਰਾਂਗੇ ਤਾਂ ਅਸੀਂ ਸਾਰੇ ਜਣੇ ਆਪਣੇ-2 ਕਮਰੇ ਵਿੱਚ ਸੋਅ ਗਏ। ਸਵੇਰੇ ਵਕਤ ਕਰੀਬ 05:00 ਵਜੇ ਮੇਰੇ ਲੜਕੇ ਮਨੀਸ਼ ਕੁਮਾਰ ਨੇ ਮੈਨੂੰ ਅਵਾਜ਼ ਮਾਰੀ ਅਤੇ ਮੈਨੂੰ ਕਿਹਾ ਕਿ ਮੈ ਵਰੁਣ, ਨਵਜੋਤ ਸਿੰਘ , ਟਿੰਡੀ, ਤੱਬੂ ਉਕਤਾਨ ਵੱਲੋ ਮੇਰੇ ਨਾਲ ਕੀਤੀ ਕੁੱਟਮਾਰ ਅਤੇ ਮੈਨੂੰ ਨੰਗਾ ਕਰਕੇ ਬੇਇਜ਼ੱਤ ਕਰਨ ਕਰਕੇ ਮੈਂ ਨਮੋਸ਼ੀ ਵਿੱਚ ਜਹਿਰ ਖਾ ਲਈ ਹੈ ਤਾਂ ਮੈ ਤੁਰੰਤ ਆਪਣੇ ਗੁਆਂਢੀ ਨੂੰ ਨਾਲ ਲੈ ਕੇ ਲੜਕੇ ਮਨੀਸ਼ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ।

ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ ਮੇਰੇ ਲੜਕੇ ਮਨੀਸ਼ ਕੁਮਾਰ ਦਾ ਇਲਾਜ ਆਰੰਭ ਕੀਤਾ ਪਰ ਦੌਰਾਨੇ ਇਲਾਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੀ ਮੇਰੇ ਲੜਕੇ ਮਨੀਸ਼ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਮਨਪ੍ਰੀਤ ਕੌਰ ਨੇ ਕਾਤਲਾਂ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਥਾਣਾ ਸਦਰ ਦੇ ਮੁਖੀ ਪ੍ਰਮੋਦ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਮਨੀਸ਼ ਤੇ ਚਾਰਾ ਅਰੋਪਿਆ ਵਲੋਂ ਚੋਰੀ ਦੇ ਸਮਾਨ ਦਾ ਆਰੋਪ ਲਗਾਉਣ ਤੇ ਮਨੀਸ਼ ਨਾਲ ਕੁੱਟ ਮਾਰ ਕਰਕੇ ਬੇਇਜ਼ੱਤ ਕਰਨ ਕਰਕੇ ਮੁਨੀਸ਼ ਨੇ ਆਤਮ ਹੱਤਿਆ ਕਰ ਲਈ ਜਿਸ ਦਾ ਖੁਲਾਸਾ ਮ੍ਰਿਤਕ ਦੇ ਸੁਸਾਇਡ ਨੋਟ ਤੋਂ ਪਤਾ ਲੱਗਾ ਹੈ, ਸੁਸਾਇਡ ਨੋਟ ਦੇ ਅਧਾਰ ‘ਤੇ ਥਾਣਾ ਸਦਰ ਪੁਲਸ ਨੇ ਵਰੁਣ,ਨਵਜੋਤ,ਟਿੰਡੀ ਤੇ ਤੱਬੂ ਤੇ ਧਾਰਾ306(BNS108),34(BNS3(5) ਤਹਿਤ ਮੁਕੱਦਮਾ ਦਰਜ਼ ਕਰਕੇ ਅਰੋਪੀਆ ਨੂੰ ਗਿਰਫ਼ਤਾਰ ਕੀਤਾ ਗਿਆ।

error: Content is protected !!