ਸਕੂਲ ਜਾਂਦੀ ਕੁੜੀ ਨੂੰ ਫੜਾਉਂਦਾ ਸੀ ਨੰਬਰ, ਅਗਲੀ ਨੇ ਘਰ ਦੱਸਿਆ ਤਾਂ ਚੁੱਕ ਲਿਆ ਪੁਲਿਸ ਨੇ

ਸਕੂਲ ਜਾਂਦੀ ਕੁੜੀ ਨੂੰ ਫੜਾਉਂਦਾ ਸੀ ਨੰਬਰ, ਅਗਲੀ ਨੇ ਘਰ ਦੱਸਿਆ ਤਾਂ ਚੁੱਕ ਲਿਆ ਪੁਲਿਸ ਨੇ

ਮੋਗਾ (ਵੀਓਪੀ ਬਿਊਰੋ) ਦਲਿਤ ਭਾਈਚਾਰੇ ਨਾਲ ਸਬੰਧਤ ਪਲੱਸ ਵਨ ਵਿੱਚ ਪੜ੍ਹਦੀ ਨਬਾਲਿਗ ਲੜਕੀ ਨਾਲ ਉੱਚ ਜਾਤ ਦੇ ਇੱਕ ਲੜਕੇ ਵੱਲੋਂ ਸਕੂਲ ਆਉਂਦੇ-ਜਾਂਦੇ ਕਈ ਵਾਰ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਤੋਂ ਸਾਹਮਣੇ ਆਇਆ ਹੈ। ਘਟਨਾ 11 ਜੁਲਾਈ ਦੀ ਹੈ ਪਰ ਪੁਲਿਸ ਨੇ 30 ਜੁਲਾਈ ਨੂੰ ਲੜਕੇ ਉੱਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਗਿਰਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿੱਚ ਇੱਕ ਲੜਕੇ ਵੱਲੋਂ ਪਲੱਸ ਵਨ ਵਿੱਚ ਪੜ੍ਹਦੀ ਨਾਬਾਲਿਗ ਲੜਕੀ ਨਾਲ ਕਈ ਵਾਰ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਦੱਸਣ ਮੁਤਾਬਕ ਲੜਕੇ ਨੇ ਕਈ ਵਾਰ ਉਸ ਨੂੰ ਜ਼ਬਰਦਸੀ ਆਪਣੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਲੜਕਾ ਅਕਸਰ ਉਸਨੂੰ ਆਪਣਾ ਮੋਬਾਈਲ ਨੰਬਰ ਦੇਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਲੜਕੀ ਨੇ ਇਹ ਗੱਲ ਘਰ ਆਖੀ ਤਾਂ ਲੜਕੇ ਨੇ ਪੰਚਾਇਤ ਵਿੱਚ ਨਾ ਆਉਂਦੇ ਹੋਏ, ਆਪਣੇ ਸਾਥੀਆਂ ਸਮੇਤ ਲੜਕੀ ਦੇ ਚਾਚੇ ਨਾਲ ਮਾਰਕੁੱਟ ਕੀਤੀ।

ਪੀੜਤ ਪਰਿਵਾਰ ਨੇ ਥਾਣਾ ਸਦਰ ਮੋਗਾ ਦੀ ਪੁਲਿਸ ਉੱਤੇ ਲੜਕੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਤੰਗ ਕਰਨ ਦੇ ਆਰੋਪ ਲਾਏ ਹਨ। ਘਟਨਾ 11 ਜੁਲਾਈ ਦੀ ਹੈ ਪਰ ਜਦੋਂ ਮਾਮਲਾ ਚਰਚਾ ‘ਚ ਆਇਆ ਤਾਂ ਪੁਲਿਸ ਨੇ 30 ਜੁਲਾਈ ਨੂੰ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਲੜਕੇ ਨੂੰ ਗਿਰਫ਼ਤਾਰ ਕੀਤਾ।

ਮੀਡੀਆ ਅੱਗੇ ਪੀੜਤ ਨਾਬਾਲਿਗ ਲੜਕੀ ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੀੜਤ 11ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਜਦੋਂ ਵੀ ਉਹ ਸਕੂਲ ਆਉਂਦੀ ਜਾਂਦੀ ਹੈ ਤਾਂ ਰਸਤੇ ਵਿੱਚ ਲੜਕਾ ਬੇਅੰਤ ਸਿੰਘ ਜ਼ਬਰਦਸਤੀ ਆਪਣਾ ਨੰਬਰ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਈ ਵਾਰ ਬੇਅੰਤ ਸਿੰਘ ਵੱਲੋਂ ਲੜਕੀ ਦਾ ਹੱਥ ਫੜ ਕੇ ਗੱਡੀ ਵਿੱਚ ਬਿਠਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਪੀੜਤ ਪਰਿਵਾਰ ਨੇ ਪੁਲਿਸ ਉੱਤੇ ਦੋਸ਼ ਲਾਇਆ ਕਿ ਉਹ ਉਲਟਾ ਉਨ੍ਹਾਂ ਨੂੰ ਹੀ ਤੰਗ ਕਰ ਰਹੀ ਹੈ। ਇਸ ਕਾਰਨ ਉਹਨਾਂ ਨੇ ਇਨਸਾਫ ਦੀ ਗੁਹਾਰ ਲਾਈ ਹੈ।

ਇੱਥੇ ਥਾਣਾ ਸਦਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ 11ਜੁਲਾਈ ਨੂੰ ਦੋ ਧਿਰਾਂ ਵਿੱਚ ਝਗੜਾ ਹੋਇਆ ਸੀ ਅਤੇ ਦੋਨੋਂ ਧਿਰਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਲੜਕੀ ਦੇ ਚਾਚਾ ਗੁਰਤੇਜ ਦੇ ਬਿਆਨਾਂ ਅਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੜਕੇ ਨੂੰ ਪੋਕਸੋ ਐਕਟ ਹੇਠ ਮਾਮਲਾ ਦਰਜ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ।

error: Content is protected !!