Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
3
ਰਿਟਾਇਰਮੈਂਟ ਤੋਂ ਮਹੀਨਾ ਪਹਿਲਾਂ ਰੱਬ ਨੂੰ ਪਿਆਰਾ ਹੋਇਆ ਫੌਜੀ
Accident
Delhi
Latest News
National
Punjab
ਰਿਟਾਇਰਮੈਂਟ ਤੋਂ ਮਹੀਨਾ ਪਹਿਲਾਂ ਰੱਬ ਨੂੰ ਪਿਆਰਾ ਹੋਇਆ ਫੌਜੀ
August 3, 2025
VOP TV
ਰਿਟਾਇਰਮੈਂਟ ਤੋਂ ਮਹੀਨਾ ਪਹਿਲਾਂ ਰੱਬ ਨੂੰ ਪਿਆਰਾ ਹੋਇਆ ਫੌਜੀ
ਰਾਏਕੋਟ (ਵੀਓਪੀ ਬਿਊਰੋ) ਹਲਕੇ ਦੇ ਪਿੰਡ ਹੇਰਾਂ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਜਿਥੋਂ ਦਾ ਇੱਕ 35 ਸਾਲਾਂ ਫੌਜੀ ਜਵਾਨ ਗੁਰਪ੍ਰੀਤ ਸਿੰਘ ਆਪਣੀ ਨੌਕਰੀ ਦੀ ਸੇਵਾ ਮੁਕਤੀ ਤੋਂ 30 ਦਿਨ ਪਹਿਲਾਂ ਜ਼ਿੰਦਗੀ ਦੇ ਸਫ਼ਰ ਤੋਂ ਸੇਵਾ ਮੁਕਤ ਹੋ ਗਿਆ। ਫੌਜ ਰਾਹੀਂ ਭਾਰਤ ਮਾਤਾ ਦੀ ਸੇਵਾ ਕਰ ਰਿਹਾ ਪਿੰਡ ਹੇਰਾਂ ਦਾ ਜੰਮਪਲ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦੀ ਡਿਊਟੀ ਦੌਰਾਨ ਅੱਜ ਸਵੇਰੇ 2.45 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਸ਼ਹੀਦ ਗੁਰਪ੍ਰੀਤ ਸਿੰਘ ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਵਿਚ ਡਿਊਟੀ ਨਿਭਾਅ ਰਿਹਾ ਸੀ, ਸਗੋਂ 16 ਸਾਲ ਤੋਂ ਦੇਸ਼ ਦੀ ਸੇਵਾ ਵਿਚ ਸਮਰਪਿਤ ਇਹ ਬਹਾਦਰ ਜਵਾਨ ਨੇ ਇਸੇ ਸਾਲ 31 ਅਗਸਤ ਨੂੰ ਫੌਜ ਤੋਂ ਸੇਵਾ-ਮੁਕਤ ਹੋਣਾ ਸੀ ਪਰ ਅੱਜ ਸਵੇਰ ਇੱਕ ਮੰਦਭਾਗਾ ਭਾਣਾ ਵਾਪਰ ਗਿਆ ਕਿ ਉਹ ਸਾਰਿਆਂ ਨੂੰ ਛੱਡ ਕੇ ਗੁਰੂ ਚਰਨਾ ’ਚ ਜਾ ਬਿਰਾਜਿਆ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਜੱਦੀ ਪਿੰਡ ਹੇਰਾਂ ਅਤੇ ਸਥਾਨਕ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਗੁਰਪ੍ਰੀਤ ਸਿੰਘ ਗਰੀਬ ਮਹਿਰਾ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਆਪਣੇ ਪਿਛਲੇ ਪਤਨੀ ਗੁਰਪ੍ਰੀਤ ਕੌਰ, ਛੋਟੀ ਬੇਟੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ, ਭਰਾ ਅਤੇ ਸਮੁੱਚਾ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਛੱਡ ਗਿਆ। ਗੁਰਪ੍ਰੀਤ ਦੇ ਅੰਤਿਮ ਸਸਕਾਰ ਮੌਕੇ ਪਿੰਡ ਵਾਸੀਆਂ ਅਤੇ ਸਾਥੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਅਤੇ ਸਾਦਗੀ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਸੇਜ਼ਲ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।
ਇਸ ਦੌਰਾਨ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਸ਼ਹੀਦ ਆਰਮੀ ਸੈਨਿਕ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਉਸਦੀ ਮਾਂ, ਪਤਨੀ ਤੇ ਪੁੱਤਰੀ ਦੀਆਂ ਧਾਹਾਂ ਦੇਖ ਕੇ ਹਰ ਇੱਕ ਅੱਖ ਵਿੱਚੋ ਆਪ ਮੁਹਾਰੇ ਅੱਥਰੂ ਵਹਿ ਤੁਰੇ ਅਤੇ ਸਮੂਹ ਪਿੰਡ ਵਾਸੀਆਂ ਨੇ ਦੇਸ਼ ਦੇ ਮਹਾਨ ਨਾਇਕ ਨੂੰ ਭਾਵਕ ਹੁੰਦਿਆਂ ਸੇਜਲ ਅੱਖਾਂ ਨਾਲ ਵਿਦਾਈ ਦਿੱਤੀ, ਉਥੇ ਹੀ ਪਿੰਡਵਾਸੀਆਂ ਨੇ ਆਪਣੇ ਨਗਰ ਦੇ ਮਹਾਨ ਸ਼ਹੀਦ ਜਾਵਨ ਤੇ ਫ਼ਖ਼ਰ ਮਹਿਸੂਸ ਕਰਦਿਆਂ ਉਸ ਨੂੰ ਸਜਦਾ ਕੀਤੀ।ਅੰਤਿਮ ਸੰਸਕਾਰ ਮੌਕੇ ਭਾਰਤੀ ਫੌਜ ਮੇਜ਼ਰ ਰਕੇਸ ਵਰਮਾ ਏਡੀ 712 ਦੀ ਅਗਵਾਈ ਹੇਠ ਫੌਜੀ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ।ਇਸ ਉਪਰੰਤ ਫੌਜੀ ਅਧਿਕਾਰੀਆਂ ਨੇ ਪੂਰੇ ਫੌਜੀ ਸਨਮਾਨਾਂ ਨਾਲ ਨਾਇਕ ਗੁਰਪ੍ਰੀਤ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਤਿਰੰਗਾ ਝੰਡਾ ਅਤੇ ਵਰਦੀ ਸੌਂਪੀ ਗਈ।
ਇਸ ਮੌਕੇ ਪਿੰਡ ਵਾਸੀਆਂ ਅਤੇ ਉਸਦੇ ਸਾਥੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਸਮਰਪਣ ਭਾਵਨਾ ਅਤੇ ਸਾਦਗੀ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਅੱਥਰੂਆਂ ਨਾਲ ਸ਼ਰਧਾਂਜਲੀ ਦਿੱਤੀ। ਇਸ ਦੁਖਦਾਈ ਘਟਨਾ ਨੇ ਸਾਰੇ ਖੇਤਰ ਨੂੰ ਸਦਮੇ ਵਿੱਚ ਪਾ ਦਿੱਤਾ, ਉਥੇ ਹੀ ਇੱਕ ਬਹਾਦਰ ਸਪੂਤ ਦੇ ਜਾਣ ਦਾ ਅਫ਼ਸੋਸ ਹਰ ਇੱਕ ਇਨਸਾਨ ਦੇ ਚਿਹਰੇ ਅਤੇ ਮਨ ਵਿੱਚ ਦੇਖਣ ਨੂੰ ਮਿਲਿਆ ਪਰ ਅਫਸੋਸ ਦੀ ਗੱਲ ਇਹ ਵੀ ਰਹੀ ਕਿ ਅੱਜ ਇਸ ਸੋਗਮਈ ਸਮੇਂ ਦੌਰਾਨ ਕੋਈ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਵਲੋਂ ਕੋਈ ਵੀ ਸਿਆਸੀ ਆਗੂ ਨੇ ਹਾਜ਼ਰੀ ਭਰਨਾ ਜ਼ਰੂਰੀ ਨਹੀ ਸਮਝਿਆ।ਇਸ ਮੌਕੇ ਪਿੰਡ ਵਾਸੀਆਂ ਨੇ ਸ਼ਹੀਦ ਦੀ ਯਾਦਗਾਰ ਬਣਾਉਣ ਤੇ ਉਸਦੀ ਜੀਵਨ ਸਾਥਣ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
Post navigation
ਪੂਜਾ ਕਰਨ ਜਾਂਦਿਆਂ ਦੀ ਕਾਰ ਡਿੱਗੀ ਨਹਿਰ ‘ਚ, 11 ਜਣਿਆਂ ਦੀ ਮੌ+ਤ
ਧਾਰਮਿਕ ਸਜ਼ਾ; ਮਾਂ ਕਾਲੀ ਦਾ ਧਾਰਿਆ ਭੇਸ… 7 ਦਿਨ ਕੀਤੀ ਮੰਦਿਰ ਦੀ ਸੇਵਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us