ਰਿਟਾ. ਪੁਲਿਸੀਏ ਦੇ ਦਿਮਾਗ ‘ਚ ਗੰਦਗੀ… ਔਰਤ ‘ਤੇ ਸੁੱਟੀ ਸ਼ਰਾਬ, ਕਾਰ ਨਾਲ ਟੱਕਰ ਮਾਰ ਹੋਇਆ ਫਰਾਰ
ਕਪੂਰਥਲਾ (ਵੀਓਪੀ ਬਿਊਰੋ) ਕਪੂਰਥਲਾ ਦੇ ਸੰਤਪੁਰਾ ਇਲਾਕੇ ਵਿੱਚ ਇੱਕ ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਕਾਰ ਨਾਲ ਇੱਕ ਔਰਤ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਸਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜ਼ਖਮੀ ਔਰਤ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ, ਦੋਵਾਂ ਧਿਰਾਂ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੀ ਪੁਸ਼ਟੀ ਡੀਐਸਪੀ ਸਬ ਡਿਵੀਜ਼ਨ ਦੀਪਕਰਨ ਸਿੰਘ ਨੇ ਫੋਨ ‘ਤੇ ਕੀਤੀ ਹੈ।





