Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
5
ਗੁਆਂਢੀਆਂ ਨੇ ਘੇਰ ਕੇ ਮਾਰ’ਤਾ 27 ਸਾਲਾਂ ਨੌਜਵਾਨ, ਘਰਵਾਲੀ ਦਾ ਰੋ-ਰੋ ਬੁਲਾ ਹਾਲ
Crime
Latest News
National
Punjab
ਗੁਆਂਢੀਆਂ ਨੇ ਘੇਰ ਕੇ ਮਾਰ’ਤਾ 27 ਸਾਲਾਂ ਨੌਜਵਾਨ, ਘਰਵਾਲੀ ਦਾ ਰੋ-ਰੋ ਬੁਲਾ ਹਾਲ
August 5, 2025
VOP TV
ਗੁਆਂਢੀਆਂ ਨੇ ਘੇਰ ਕੇ ਮਾਰ’ਤਾ 27 ਸਾਲਾਂ ਨੌਜਵਾਨ, ਘਰਵਾਲੀ ਦਾ ਰੋ-ਰੋ ਬੁਲਾ ਹਾਲ
ਬਟਾਲਾ (ਵੀਓਪੀ ਬਿਊਰੋ)ਜ਼ਮੀਨੀ ਵਿਵਾਦ ਪਿੱਛੇ ਲੋਕ ਰਿਸ਼ਤੇ-ਨਾਤੇ ਭਾਈਚਾਰਕ ਸਾਂਝ ਸਭ ਭੁੱਲ ਗਏ ਹਨ। ਬੀਤੇ ਦਿਨੀਂ ਇੱਕ ਬਜ਼ੁਰਗ ਦਾ ਕਤਲ ਉਸ ਦੇ ਹੀ ਰਿਸ਼ਤੇਦਾਰਾਂ ਵੱਲੋਂ ਕੀਤਾ ਗਿਆ ਸੀ। ਹੁਣ ਇੱਹ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 27 ਸਾਲ ਦੇ ਨੌਜਵਾਨ ਦੀ ਗੁਆਂਢੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਮਾਂ ਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਾਣਕਾਰੀ ਮੁਤਾਬਕ ਬਟਾਲਾ ਦੇ ਨੇੜਲੇ ਪਿੰਡ ਘਣੀਏ ਕੇ ਬਾਂਗਰ ‘ਚ ਅੱਜ ਦੇਰ ਸ਼ਾਮ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲ ਨੌਜਵਾਨ ਨੂੰ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵਲੋਂ ਰਾਹ ‘ਚ ਰੋਕ ਘੇਰਾ ਪਾ ਤੇਜ਼ਧਾਰ ਹਤਿਆਰਾ ਨਾਲ ਵਾਰ ਕਰ ਦਿੱਤਾ। ਉਸ ਨੂੰ ਪੇਟ ‘ਚ ਵਾਰ ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਂਦੇ ਹੋਏ ਰਾਹ ‘ਚ ਮੌਤ ਹੋ ਗਈ।
ਉੱਥੇ ਹੀ ਪਿੰਡ ‘ਚ ਹੋਈ ਇਸ ਲੜਾਈ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਦੀ ਪਤਨੀ , ਬਜ਼ੁਰਗ ਮਾਂ ਅਤੇ ਪਰਿਵਾਰਕ ਮੈਬਰਾ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਦੱਸੀ ਜਾ ਰਹੀ ਹੈ, ਮ੍ਰਿਤਕ ਦੀ ਪਤਨੀ ਅਤੇ ਰਿਸ਼ੇਤਦਾਰਾਂ ਨੇ ਦੱਸਿਆ ਕੀ ਬਲਜਿੰਦਰ ਸਿੰਘ ਦੇ ਪਰਿਵਾਰ ਦੀ ਉਹਨਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਪੁਰਾਣਾ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।
ਮ੍ਰਿਤਕ ਦੀ ਪਤਨੀ ਮੁਤਾਬਿਕ ਉਹ ਅਤੇ ਉਸ ਦਾ ਪਤੀ ਅਤੇ ਸੱਸ ਅੱਜ ਪਿੰਡ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਜਿਹਨਾ ਨਾਲ ਉਹਨਾਂ ਦੇ ਪਰਿਵਾਰ ਦੀ ਜ਼ਮੀਨੀ ਵਿਵਾਦ ਹੈ, ਉਹਨਾਂ ਪਰਿਵਾਰ ਵਲੋਂ ਇਕੱਠੇ ਹੋ ਉਸਦੇ ਪਤੀ ਅਤੇ ਉਹਨਾਂ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਹਮਲੇ ਚ ਉਸਦੇ ਪਤੀ ਦੀ ਮੌਤ ਹੋ ਗਈ।
ਉੱਥੇ ਹੀ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਜਦ ਤਕ ਪੁਲਿਸ ਬਲਜਿੰਦਰ ਸਿੰਘ ਦੇ ਕਤਲ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕਰਦਾ, ਉਦੋਂ ਤਕ ਉਹ ਲਾਸ਼ ਦਾ ਪੋਸਟਮਾਰਟਮ ਨਹੀ ਕਰਵਾਂਗੇ ਅਤੇ ਨਾ ਹੀ ਅੰਤਿਮ ਸੰਸਕਾਰ ਕਰਨਗੇ। ਉੱਧਰ ਸਿਵਿਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਜਦ ਪਰਿਵਾਰ ਨੇ ਹਸਪਤਾਲ ਲਿਆਂਦਾ ਸੀ ਤਾ ਉਸਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ ਅਤੇ ਇਸ ਲਈ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ‘ਚ ਰੱਖਿਆ ਗਿਆ ਹੈ ਅਤੇ ਪੁਲਿਸ ਨੂੰ ਵੀ ਮਾਮਲੇ ਦੀ ਇਤਲਾਹ ਦੇ ਦਿੱਤੀ ਗਈ ਹੈ।
Post navigation
15 ਅਗਸਤ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਮੁਲਾਜ਼ਮ ਫੇਲ੍ਹ, ਲਾਲ ਕਿਲੇ ‘ਚ ਨਹੀਂ ਲੱਭ ਸਕੇ ਡਮੀ ਬੰ+ਬ, ਹੱਥੋ ਗਈ ਨੌਕਰੀ
ਜਨਮ ਦਿਨ ਦੀ ਪਾਰਟੀ ਮਨਾ ਕੇ ਆਉਂਦਿਆਂ ਨੂੰ ਟੱਕਰੀ ਅਣਹੋਣੀ, 2 ਦੋਸਤਾਂ ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us