Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
8
ਜ਼ਿਲ੍ਹਾ ਪੱਧਰੀ ਕਲਾ ਉਤਸਵ-2025 ਰੰਗਾਰੰਗ ਪ੍ਰੋਗਰਾਮਾਂ ਨਾਲ ਸੰਪੰਨ
jalandhar
Latest News
National
Punjab
ਜ਼ਿਲ੍ਹਾ ਪੱਧਰੀ ਕਲਾ ਉਤਸਵ-2025 ਰੰਗਾਰੰਗ ਪ੍ਰੋਗਰਾਮਾਂ ਨਾਲ ਸੰਪੰਨ
August 8, 2025
Voice of Punjab
ਜ਼ਿਲ੍ਹਾ ਪੱਧਰੀ ਕਲਾ ਉਤਸਵ-2025 ਰੰਗਾਰੰਗ ਪ੍ਰੋਗਰਾਮਾਂ ਨਾਲ ਸੰਪੰਨ
ਲੋਕ ਨਾਚ, ਸ਼ਾਸਤਰੀ ਨਾਚ ਅਤੇ ਸ਼ਾਸਤਰੀ ਵੋਕਲ ਦੇ ਮੁਕਾਬਲੇ ਕਰਵਾਏ ਗਏ।
ਜਲੰਧਰ ( ਪ੍ਰਥਮ ਕੇਸਰ ) – ਸਮੱਗਰਾ ਸਿੱਖਿਆ ਅਭਿਆਨ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਸਥਾਨਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਅਤੇ ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਜ਼ਿਲ੍ਹਾ ਪੱਧਰੀ ਕਲਾ ਉਤਸਵ-2025 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਕਲਾਤਮਕ ਹੁਨਰ ਨੂੰ ਉਭਾਰਨਾ, ਲੋਕ-ਸੰਸਕ੍ਰਿਤੀ ਦੀ ਸੰਭਾਲ ਕਰਨਾ ਅਤੇ ਨਵੀਨ ਪੀੜ੍ਹੀ ਨੂੰ ਰਚਨਾਤਮਕ ਕਿਰਿਆਵਾਂ ਨਾਲ ਜੋੜਨਾ ਹੈ।
ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਡਾ. ਗੁਰਿੰਦਰਜੀਤ ਕੌਰ ਨੈਸ਼ਨਲ ਅਵਾਰਡੀ ਅਤੇ ਵਿਸ਼ੇਸ਼ ਮਹਿਮਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੀਵ ਜੋਸ਼ੀ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਅੱਜ ਦੂਸਰੇ ਦਿਨ ਤਕਰੀਬਨ 150 ਵਿੱਦਿਆਰਥੀਆਂ ਨੇ ਭਾਗ ਲਿਆ। ਡਾ.ਗੁਰਿੰਦਰਜੀਤ ਕੌਰ ਨੇ ਵਿੱਦਿਆਰਥੀਆਂ ਦੀ ਪ੍ਰਤਿਭਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਲਾ ਅਤੇ ਸੰਸਕ੍ਰਿਤੀ ਸਾਡੇ ਸਮਾਜ ਦੀ ਰੂਹ ਹਨ। ਰਾਜੀਵ ਜੋਸ਼ੀ ਨੇ ਦੱਸਿਆ ਕਿ ਅਜਿਹੇ ਉਤਸਵ ਨਾ ਸਿਰਫ ਵਿੱਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਬਲਕਿ ਉਨ੍ਹਾਂ ਨੂੰ ਆਪਣੀਆ ਜੜ੍ਹਾਂ ਨਾਲ ਵੀ ਜੋੜਦੇ ਹਨ।
ਉਤਸਵ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਚੁਣੇ ਹੋਏ ਵਿੱਦਿਆਰਥੀਆਂ ਨੇ ਲੋਕ-ਨਾਚ, ਸ਼ਾਸਤਰੀ ਗਾਇਨ ਅਤੇ ਕਹਾਣੀ ਸੁਣਾਉਣ ਵਰਗੀਆਂ ਵਿਭਿੰਨ ਸ਼੍ਰੇਣੀਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਹਾਲ ਤਾਲੀਆਂ ਨਾਲ ਗੂੰਜਦਾ ਰਿਹਾ ਅਤੇ ਹਰ ਪ੍ਰਦਰਸ਼ਨ ਨੂੰ ਭਰਪੂਰ ਸਰਾਹਨਾ ਮਿਲੀ।
ਅੱਜ ਦੇ ਸ਼ਾਸਤਰੀ ਗਾਇਨ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਪਹਿਲਾ, ਪੁਲਿਸ ਡੀਏਵੀ ਪਬਲਿਕ ਸਕੂਲ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੋਕ ਨਾਚ ਮੁਕਾਬਲੇ ਵਿੱਚ ਪੁਲਿਸ ਡੀਏਵੀ ਪਬਲਿਕ ਸਕੂਲ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਦੂਸਰਾ ਅਤੇ ਸਕੂਲ ਆਫ ਐਮੀਨੈਂਸ ਆਦਮਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਹਾਣੀ ਸੁਣਾਉਣ ਦੇ ਮੁਕਾਬਲੇ ਵਿੱਚ ਪੁਲਿਸ ਡੀਏਵੀ ਪਬਲਿਕ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ ਪਿੰਡ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅਖੀਰ ਵਿੱਚ ਜ਼ਿਲਾ ਸਿੱਖਿਆ ਅਫ਼ਸਰ ਡਾ.ਗੁਰਿੰਦਰਜੀਤ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਨੋਡਲ ਅਫਸਰ ਪ੍ਰਿੰਸੀਪਲ ਮਨਿੰਦਰ ਕੌਰ ਅਤੇ ਪ੍ਰਿੰਸੀਪਲ ਗੋਹਰੀਨਾ ਅਤੇ ਕੋਆਰਡੀਨੇਟਰ ਹਰਜੀਤ ਕੁਮਾਰ ਬਾਵਾ ਵੱਲੋਂ ਜੇਤੂ ਵਿੱਦਿਆਰਥੀਆਂ ਅਤੇ ਉਹਨਾਂ ਨਾਲ ਆਏ ਗਾਈਡ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮਨਿੰਦਰ ਕੌਰ ਨਹੀਂ ਦੱਸਿਆ ਕਿ ਕਲਾ ਉਤਸਵ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿੱਦਿਆਰਥੀ ਰਾਜ ਪੱਧਰੀ ਕਲਾ ਉਤਸਵ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
Post navigation
“ਮੈਂ ਕਿਸੇ ਤੋਂ ਨਹੀਂ ਡਰਦਾ”… ਅਗਲੇ ਦਿਨ ਮੁੜ ਬਿਸ਼ਨੋਈ ਗੈਂਗ ਨੇ ਕਪਿਲ ਸ਼ਰਮਾ ਦੇ ਕੈਫੇ ‘ਤੇ ਕੀਤੀ ਫਾਇਰਿੰਗ
“ਰਾਹੁਲ ਗਾਂਧੀ ਨੂੰ ਮੰਗਣੀ ਪਵੇਗੀ ਮੁਆਫੀ”… ਨਵੀਂ ਭਸੂੜੀ ‘ਚ ਫਸਿਆ ਇੰਦਰਾ ਗਾਂਧੀ ਦਾ ਪੋਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us