ਪਿੰਡ ‘ਚ ਆ ਕੇ ਰੁਕੀ ਕਾਰ, ਦੇਖਿਆ ਤਾਂ ਅੰਦਰ ਪਈਆਂ ਸੀ ਲਾ+ਸ਼ਾਂ, ਲੋਕਾਂ ਦੇ ਉੱਡੇ ਹੋਸ਼

ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਕਾਰ ਵਿੱਚੋਂ 2 ਲਾਸ਼ਾਂ ਬਰਾਮਦ ਹੋਣ ਨਾਲ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ ਗੜਸ਼ੰਕਰ ਦੇ ਪਿੰਡ ਸਤਨੌਰ ਵਿਖੇ ਉਸ ਸਮੇਂ ਮਾਹੌਲ ਦਹਿਸ਼ਤ ਵਾਲਾ ਬਣ ਗਿਆ, ਜਦੋਂ ਬੀਤੀ ਰਾਤ ਪਿੰਡ ਦੇ ਬਾਹਰਲੇ ਪਾਸੇ ਇੱਕ ਕਾਲੇ ਰੰਗ ਦੀ ਆਲਟੋ ਕਾਰ ਦੇ ਵਿੱਚ ਭੇਦਭਰੇ ਹਾਲਾਤਾਂ ਵਿੱਚ ਇੱਕ ਔਰਤ ਸਮੇਤ ਦੋ ਜਣਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ।
ਜਾਣਕਾਰੀ ਦਿੰਦੇ ਹੋਏ ਪਿੰਡ ਸਤਨੌਰ ਦੇ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਦੇ ਸਕੂਲ ਕੋਲ ਇੱਕ ਕਾਲੇ ਰੰਗ ਦੀ ਅਲਟੋ ਕਾਰ ਦੇ ਵਿੱਚ ਔਰਤ ਅਤੇ ਮਰਦ ਦੀਆਂ ਲਾਸ਼ਾਂ ਪਈਆਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਗਗਨਦੀਪ ਸਿੰਘ ਸੇਖੋ ਐੱਸਐੱਚਓ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ।
ਮ੍ਰਿਤਕਾਂ ਦੀ ਪਹਿਚਾਨ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਪਦਰਾਣਾ ਅਤੇ ਰਜਨੀ ਪਤਨੀ ਗਿਆਨ ਸਿੰਘ ਪਿੰਡ ਪਦਰਾਣ ਵਜੋਂ ਹੋਈ ਹੈ। ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰੱਖ ਦਿੱਤਾ ਗਿਆ ਹੈ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।




