ਫਿਲਮਾਂ ਦੇਖ ਕੇ ਚੋਰੀ ਕਰਨ ਲੱਗੇ ਦੋਸਤ, ਪੁਲਿਸ ਨੇ ਨੱਪੇ

ਫਿਲਮਾਂ ਦੇਖ ਕੇ ਚੋਰੀ ਕਰਨ ਲੱਗੇ ਦੋਸਤ, ਪੁਲਿਸ ਨੇ ਨੱਪੇ

ਵੀਓਪੀ ਬਿਊਰੋ – ਪਟਿਆਲਾ ਦੇ ਸਮਾਣਾ ਵਿੱਚ ਕੁਝ ਨੌਜਵਾਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸ਼ੁਰੂਆਤ ਕੀਤੀ, ਉਹ ਵੀ ਫਿਲਮਾਂ ਤੇ ਵੈੱਬ ਸੀਰੀਜ਼ਾਂ ਦੇਖ ਕੇ। ਹਾਲਾਂਕਿ ਪੁਲਿਸ ਨੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਨੇ ਕਾਰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।

ਸਮਾਣਾ ਵਿਖੇ ਐੱਸਪੀ ਵੈਭਵ ਚੌਧਰੀ ਦੇ ਦੁਆਰਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਰਕੇਸ਼ ਯਾਦਵ ਨਾਮਕ ਵਿਅਕਤੀ ਦੇ ਦੁਆਰਾ ਆਪਣੀ ਆਲਟੋ ਕਾਰ ਅਤੇ ਨਗਦੀ ਦੀ ਲੁੱਟ ਕਰਨ ਸਬੰਧੀ ਚਾਰ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਐੱਫਆਈਆਰ ਦਰਜ ਕਰਵਾਈ ਗਈ ਸੀ ਅਤੇ ਤਫਤੀਸ਼ ਦੌਰਾਨ ਪ੍ਰਿੰਸ ,ਰਾਮ ,ਜਤੀਨ ਅਤੇ ਅਭਿ ਨਾਮਕ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦੁਆਰਾ ਇਹ ਸਾਰੀ ਘਟਨਾ ਨੂੰ ਅੰਜਾਮ ਇੱਕ ਵੈਬ ਸੀਰੀਜ਼ ਨੂੰ ਦੇਖ ਕੇ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਐੱਸਪੀ ਵੈਭਵ ਚੌਧਰੀ ਦੇ ਦੁਆਰਾ ਦੱਸਿਆ ਗਿਆ ਕਿ ਸਮਾਣਾ ਪੁਲਿਸ ਦੇ ਦੁਆਰਾ 12 ਘੰਟੇ ਦੇ ਵਿੱਚ ਇੱਕ ਚੋਰੀ ਦੀ ਇੱਕ ਹੋਰ ਘਟਨਾ ਨੂੰ ਟਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ 20 ਤਰੀਕ ਨੂੰ ਜੋਗਿੰਦਰ ਪਾਲ ਵਾਸੀ ਮੁਨਿਆਰਾ ਮਹੱਲਾ ਸਮਾਣਾ ਦੇ ਦੁਆਰਾ ਇਤਲਾਹ ਦਿੱਤੀ ਗਈ ਸੀ ਕਿ ਉਹ 19 ਤਰੀਕ ਨੂੰ ਸ਼ਾਮ ਨੂੰ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ਦੇ ਵਿੱਚ ਗਿਆ ਹੋਇਆ ਸੀ ਅਤੇ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਅੰਦਰ ਅਲਮਾਰੀਆਂ ਦੇ ਲਾਕਰ ਵਗੈਰਾ ਦੇ ਜਿੰਦੇ ਟੁੱਟੇ ਹੋਏ ਸਨ, ਜਿਸ ਦੇ ਵਿੱਚ ਤਕਰੀਬਨ 20 ਤੋਲੇ ਦੇ ਕਰੀਬ ਸੋਨਾ ਅਤੇ ਕਰੀਬ 6 ਲੱਖ ਰੁਪਏ ਦਾ ਕੈਸ਼ ਸੀ ਉਹ ਚੋਰੀ ਹੋ ਗਿਆ ਹੈ।

ਪੁਲਿਸ ਦੇ ਦੁਆਰਾ ਫੋਰਨ ਟੀਮਾਂ ਬਣਾ ਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਤਕਰੀਬਨ 12 ਘੰਟੇ ਦੇ ਵਿੱਚ ਹੀ 20 ਤੋਲੇ ਦੇ ਕਰੀਬ ਸੋਨਾ ਅਤੇ 2 ਲੱਖ 36000 ਦੀ ਕਰੰਸੀ ਬਰਾਮਦ ਕਰ ਲਈ ਗਈ ਹੈ ਗ੍ਰਿਫਤਾਰ ਕੀਤੇ ਚੋਰ ਰਕੇਸ਼ ਕੁਮਾਰ ਨੂੰ ਕੱਲ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਐੱਸਪੀ ਵੈਬਵ ਚੌਧਰੀ ਦੇ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਿਕ ਇਸ ਚੋਰ ਨੂੰ ਸਮਾਣਾ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ।

error: Content is protected !!