ਪੰਜਾਬ ‘ਚ ਮੁੜ ਫੜੀ ਮਾਨਸੂਨ ਨੇ ਰਫਤਾਰ, ਪਿੰਡਾਂ ‘ਚ ਹੜ੍ਹ

ਪਹਾੜਾਂ ‘ਚ ਤੇਜ਼ ਬਾਰਿਸ਼, ਪੰਜਾਬ ਦੇ ਪਿੰਡਾਂ ‘ਚ ਹੜ੍ਹ

ਵੀਓਪੀ ਬਿਊਰੋ – ਪਹਾੜਾਂ ਵਿੱਚ ਪੈ ਰਹੀ ਤੇਜ਼ ਬਾਰਿਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ ਵਰਗੇ ਹਾਲਾਤ ਕਰ ਦਿੱਤੇ ਹਨ। ਹਾਲਾਤ ਇਹ ਨੇ ਕਿ ਕਈ ਪਿੰਡਾਂ ਵਿੱਚ ਇਨਾ ਪਾਣੀ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਿਆ ਹੈ। ਕਈ ਜਗ੍ਹਾ ਤਾਂ ਰਿਹਾਇਸ਼ੀ ਇਲਾਕਿਆ ਤੱਕ ਲੋਕਾਂ ਦੇ ਘਰਾਂ ਤੱਕ ਪਾਣੀ ਦਾਖਲ ਹੋ ਗਿਆ ਹੈ, ਜਿਸ ਨਾਲ ਲੋਕਾਂ ਦੇ ਘਰ ਅਤੇ ਸਮਾਨ ਦਾ ਕਾਫੀ ਨੁਕਸਾਨ ਹੋ ਰਿਹਾ ਹਿਮਾਚਲ ਦੇ ਨਾਲ ਇਲਾਕਿਆਂ ਵਿੱਚ ਪੰਜਾਬ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਹਨ।

 

ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਜਿੱਥੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਉੱਥੇ ਹੀ ਅੱਜ ਸਵੇਰੇ ਰਾਵੀ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਤੋ ਪਾਣੀ ਬਾਹਰਲੇ ਪਾਸੇ ਆਉਣਾ ਸ਼ੁਰੂ ਹੋਣ ਕਾਰਨ ਨੇੜਲੇ ਪਿੰਡ ਚੱਕ ਸਹਾਏ ਅਤੇ ਰਾਮਪੁਰ ਘਰਾਂ ਨੇੜੇ ਪਾਣੀ ਪਹੁੰਚਣ ਕਾਰਨ ਕੁਝ ਘਰਾਂ ਦੇ ਬਾਹਰਲੇ ਪਾਸਿਆਂ ਦੇ ਨਾਲ ਪਾਣੀ ਲੱਗ ਗਿਆ ਹੈ।

ਇਸੇ ਤਰ੍ਹਾਂ ਹੀ ਕਿਸਤੀ ਚਲਾਉਣ ਵਾਲੇ ਮਲਾਹਾਂ ਵੱਲੋਂ ਆਪਣੇ ਰੈਣ ਬਸੇਰੇ ਲਈ ਬਣਾਈ ਝੁੱਗੀ ਵਿੱਚ ਵੀ ਪੂਰਾ ਪਾਣੀ ਵੜ ਗਿਆ ਹੈ ਅਤੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਕੁਝ ਲੋਕਾ ਨਾਲ ਫੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕੁਝ ਘਰਾਂ ਅੰਦਰ ਪਾਣੀ ਵੜਨ ਦੀ ਗੱਲ ਸਾਹਮਣੇ ਆਈ ਹੈ। ਇਲਾਕਾ ਵਾਸੀਆਂ ਦੇ ਘਰਾਂ ਦੇ ਆਲੇ ਦੁਆਲੇ ਪਾਣੀ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਉਧਰ ਪਾਣੀ ਦਰਿਆ ਨੇੜੇ ਵਾਲੀਆਂ ਫਸਲਾਂ ਨੂੰ ਵੀ ਕਾਫੀ ਪ੍ਰਭਾਵਿਤ ਕਰ ਰਿਹਾ ਹੈ।


ਜਿਲਾ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸਵੇਰੇ ਦਰਿਆ ਵਿੱਚ ਪਾਣੀ ਛੱਡਿਆ ਗਿਆ ਸੀ ਪਰ ਹੁਣ ਪਾਣੀ ਹੌਲੀ ਹੌਲੀ ਘੱਟ ਰਿਹਾ ਹੈ। ਪਲ ਪਲ ਤੇ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਨਜਿੱਠਣ ਲਈ ਤਿਆਰ ਬਰ ਤਿਆਰ ਬੈਠਾ ਹੈ

error: Content is protected !!