ਮਣੀਮਹੇਸ਼ ਯਾਤਰਾ ‘ਤੇ ਗਏ 11 ਸ਼ਰਧਾਲੂਆਂ ਦੀ ਮੌ+ਤ, ਪੰਜਾਬ ਦੇ 16 ਸ਼ਰਧਾਲੂ ਲਾਪਤਾ

ਮਣੀਮਹੇਸ਼ ਯਾਤਰਾ ‘ਤੇ ਗਏ 11 ਸ਼ਰਧਾਲੂਆਂ ਦੀ ਮੌ+ਤ, ਪੰਜਾਬ ਦੇ 16 ਸ਼ਰਧਾਲੂ ਲਾਪਤਾ

ਵੀਓਪੀ ਬਿਊਰੋ – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਭਾਰੀ ਬਾਰਿਸ਼ ਦੌਰਾਨ ਮਣੀਮਹੇਸ਼ ਯਾਤਰਾ ‘ਤੇ ਨਿਕਲੇ 11 ਸ਼ਰਧਾਲੂਆਂ ਦੀ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 3 ਪੰਜਾਬ ਦੇ, 1 ਉੱਤਰ ਪ੍ਰਦੇਸ਼ ਦੇ ਅਤੇ 5 ਚੰਬਾ ਦੇ ਹਨ। ਦੋ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

ਅਧਿਕਾਰੀਆਂ ਅਨੁਸਾਰ ਪਹਾੜ ਤੋਂ ਪੱਥਰ ਡਿੱਗਣ ਅਤੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ। ਭਰਮੌਰ ਵਿੱਚ ਲਗਭਗ 3 ਹਜ਼ਾਰ ਮਣੀਮਹੇਸ਼ ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ਦਾ ਬਚਾਅ ਕਾਰਜ ਜਾਰੀ ਹੈ। ਪਿਛਲੇ ਹਫ਼ਤੇ ਜ਼ਮੀਨ ਖਿਸਕਣ ਕਾਰਨ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। 9 ਲਾਪਤਾ ਹੋ ਗਏ ਸਨ।

ਦੂਜੇ ਪਾਸੇ, ਵੀਰਵਾਰ ਰਾਤ ਨੂੰ ਉਤਰਾਖੰਡ ਦੇ ਰੁਦਰਪ੍ਰਯਾਗ, ਚਮੋਲੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਕਈ ਲੋਕ ਲਾਪਤਾ ਹਨ। ਰੁਦਰਪ੍ਰਯਾਗ ਦੇ ਐਸਪੀ ਅਕਸ਼ੈ ਪ੍ਰਹਿਲਾਦ ਕੋਂਡੇ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਤੋਂ 70 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇੱਕ ਔਰਤ ਦੀ ਮੌਤ ਹੋ ਗਈ ਹੈ। 4 ਨੇਪਾਲੀ ਅਤੇ 4 ਸਥਾਨਕ ਲੋਕਾਂ ਸਮੇਤ ਅੱਠ ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ।

ਇਸੇ ਦੇ ਨਾਲ ਹੀ ਗੱਲ ਕੀਤੀ ਜਾਵੇ ਕੋਟਕਪੂਰਾ ਤੋਂ ਥੋੜ੍ਹੀ ਦੂਰ ਪਿੰਡ ਪੰਜਗਰਾਈਂ ਕਲਾਂ ਦੇ 16 ਦੇ ਕਰੀਬ ਸ਼ਰਧਾਲੂ ਵੀ ਮਣੀਮਹੇਸ਼ ਦੀ ਯਾਤਰਾ ‘ਤੇ ਗਏ ਹੋਏ ਸਨ, ਉਹਨਾਂ ਸ਼ਰਧਾਲੂਆਂ ਦਾ ਕੋਈ ਦਿਨਾਂ ਘਰਦਿਆਂ ਨਾਲੋਂ ਸੰਪਰਕ ਨਹੀਂ ਹੋ ਰਿਹਾ, ਜਿਨ੍ਹਾਂ ਵਿਚੋਂ ਇਕ ਛੋਟਾ ਬੱਚਾ ਵੀ ਸ਼ਾਮਲ। ਪਿਛਲੇ ਐਤਵਾਰ ਤੋਂ ਬਾਅਦ ਫੋਨ ਲੱਗਣਾ ਬੰਦ ਹੋ ਗਿਆ, ਜਿਸ ਨਾਲ ਪਰਿਵਾਰਪਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹੋਇਆ ਪਿਆ ਹੈ। ਇਸ ਸਬੰਧੀ ਪਿੰਡ ਦੇ ਪੰਚ ਅੰਬਰਦੀਪ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਪਰਿਵਾਰਾਂ ਨੇ ਪਿੰਡ ਦੀਆਂ ਦੋਵੇਂ ਪੰਚਾਇਤਾਂ ਨੂੰ ਦੱਸਿਆ ਕਿ ਕਈ ਦਿਨਾਂ ਤੋਂ ਸਾਡੇ ਨੌਜਵਾਨਾਂ ਮਣੀਮਹੇਸ਼ ਗਏ ਸਨ ਉਹਨਾਂ ਦਾ ਕੋਈ ਵੀ ਫੋਨ ਨਹੀਂ ਲੱਗ ਰਿਹਾ। ਉਹਨਾਂ ਕਿਹਾ ਕਿ ਦੋਵਾਂ ਗ੍ਰਾਮ ਪੰਚਾਇਤਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕਿ ਉਧਰ ਦੇ ਮਣੀਮਹੇਸ਼ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਨੋਜਵਾਨਾਂ ਦਾ ਪਤਾ ਲਗਾਇਆ ਜਾ ਸਕੇ। Manimahesh, accident, news, deaths, sad news

error: Content is protected !!