ਪਰਵਾਸੀ ਨੇ ਮਾਰ’ਤਾ 5 ਸਾਲਾਂ ਬੱਚਾ, ਅੰਮ੍ਰਿਤਪਾਲ ਮਹਿਰੋਂ ਨੇ ਲਾਈ ਵੀਡੀਓ ਕਾਲ, ਕਿਹਾ- ਬਦਲਾ ਲਵਾਂਗੇ

ਪਰਵਾਸੀ ਨੇ ਮਾਰ’ਤਾ 5 ਸਾਲਾਂ ਬੱਚਾ, ਅੰਮ੍ਰਿਤਪਾਲ ਮਹਿਰੋਂ ਨੇ ਲਾਈ ਵੀਡੀਓ ਕਾਲ, ਕਿਹਾ- ਬਦਲਾ ਲਵਾਂਗੇ

ਵੀਓਪੀ ਬਿਊਰੋ – ਹੁਸ਼ਿਆਰਪੁਰ ਵਿੱਚ ਬੀਤੇ ਦਿਨ ਇੱਕ ਪਰਵਾਸੀ ਮਜ਼ਦੂਰ ਨੇ 5 ਸਾਲਾਂ ਪੰਜਾਬੀ ਬੱਚੇ ਨੂੰ ਮਾਰ ਦਿੱਤਾ ਸੀ। ਬੱਚੇ ਦੇ ਕਤਲ ਤੋਂ ਬਾਅਦ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਮਾਮਲੇ ਨੇ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਖਿਲਾਫ ਰੋਸ ਤੇਜ਼ ਕਰ ਦਿੱਤਾ ਹੈ।

 

ਇਸ ਦੇ ਨਾਲ ਹੀ ਹੁਣ ਮਾਮਲੇ ਵਿੱਚ ਨਵਾਂ ਮੋੜ ਆਇਆ ਜਦ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਪੀੜਤ ਪਰਿਵਾਰ ਨੂੰ ਫੋਨ ‘ਤੇ ਵੀਡੀਓ ਕਾਲ ਕਰ ਦਿਲਾਸਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਮਿਲੇਗਾ ਅਤੇ ਪਰਵਾਸੀ ਨੇ ਜੋ ਕੀਤਾ ਹੈ ਉਸ ਨਾਲ ਵੀ ਉਸੇ ਤਰ੍ਹਾਂ ਹੋਵੇਗਾ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਹੱਲਾ ਦੀਪ ਨਗਰ ਵਿੱਚੋਂ ਇੱਕ ਪੰਜ ਸਾਲਾ ਬੱਚੇ ਨੂੰ ਪ੍ਰਵਾਸੀ ਮਜ਼ਦੂਰ ਵੱਲੋਂ ਕਿਨੈਪ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਕੱਢਣ ਦੀ ਲਹਿਰ ਚੱਲੀ। ਉੱਥੇ ਹੀ ਅੱਜ ਪਰਿਵਾਰ ਦੇ ਨਾਲ ਅੰਮ੍ਰਿਤਪਾਲ ਮਹਿਰੋਂ ਨੇ ਵੀਡੀਓ ਕਾਲ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਉਹਨਾਂ ਨੂੰ ਕਿਹਾ ਕਿ ਜਦੋਂ ਮੁਲਜ਼ਮ ਰਿਮਾਂਡ ਤੋਂ ਬਾਅਦ ਜੇਲ ਵਿੱਚ ਜਾਵੇ ਤਾਂ ਉਹਨਾਂ ਨੂੰ ਜ਼ਰੂਰ ਸੁਨੇਹਾ ਲਗਾਉਣਾ ਕਿ ਮੁਲਜ਼ਮ ਕਿਹੜੀ ਜੇਲ੍ਹ ਵਿੱਚ ਹੈ। ਇਸ ਤੋਂ ਬਾਅਦ ਜੋ ਕਰਨਾ ਹੈ ਉਹ ਖੁਦ ਕਰਨਗੇ।

error: Content is protected !!