ਪੁੱਤ ਨੂੰ ਹਾਇਆ ਹਾਰਟ ਅਟੈਕ, ਮੌ+ਤ ਦੀ ਖਬਰ ਸੁਣ ਪਿਤਾ ਨੇ ਵੀ ਤੋੜਿਆ ਦਮ

ਪੁੱਤ ਨੂੰ ਹਾਇਆ ਹਾਰਟ ਅਟੈਕ, ਮੌ+ਤ ਦੀ ਖਬਰ ਸੁਣ ਪਿਤਾ ਨੇ ਵੀ ਤੋੜਿਆ ਦਮ

ਵੀਓਪੀ ਬਿਊਰੋ – ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਗਏ ਇੱਕ ਸ਼ਖਸ ਦੀ ਮੌਤ ਤੋਂ ਬਾਅਦ ਸਦਮਾ ਨਾ ਸਹਾਰਦੇ ਹੋਏ ਉਸ ਦੇ ਪਿਤਾ ਨੇ ਵੀ ਦਮ ਤੋੜ ਦਿੱਤਾ। ਇਹ ਦੁਖਦਾਈਂ ਖਬਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੂਸਲੇਵੜ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਜਗਜੀਤ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਚੂਸਲੇਵੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦਾ ਸਦਮਾ ਨਾ ਸਹਾਰਦਿਆਂ ਉਸ ਦੇ ਪਿਤਾ ਨੇ ਵੀ ਪ੍ਰਾਣ ਤਿਆਗ ਦਿੱਤੇ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਇਕੱਠਿਆਂ ਹੀ ਪਿੰਡ ਚੂਸਲੇਵੜ ਵਿਖੇ ਸਸਕਾਰ ਕੀਤਾ ਗਿਆ।

ਦੱਸ ਦੇਈਏ ਕਿ ਜਗਜੀਤ ਸਿੰਘ ਬੀਤੇ ਸੋਮਵਾਰ ਨੂੰ ਆਪਣੇ ਸਾਥੀਆਂ ਸਮੇਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਗਿਆ ਸੀ ਅਤੇ ਵੀਰਵਾਰ ਉਸ ਨੂੰ ਦਿਲ ‘ਚ ਦਰਦ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਡਾਕਟਰ ਦੀ ਨਿਗਰਾਨੀ ਹੇਠ ਐਬੂਲੈਂਸ ਰਾਹੀਂ ਨਾਂਦੇੜ ਤੋਂ ਪੰਜਾਬ ਲਈ ਰੈਫ਼ਰ ਕੀਤਾ ਗਿਆ, ਜਿਸ ਦੌਰਾਨ ਰਸਤੇ ‘ਚ ਉਸ ਦੀ ਮੌਤ ਹੋ ਗਈ।

ਇਸ ਦੌਰਾਨ ਜਦ ਪੁੱਤ ਦੀ ਮੌਤ ਦੀ ਜਾਣਕਾਰੀ ਪਿਤਾ ਰਸਾਲ ਸਿੰਘ ਨੂੰ ਮਿਲੀ ਤਾਂ ਉਹ ਵੀ ਸਦਮਾ ਨਾ ਸਹਾਰਦਾ ਹੋਇਆ ਆਪਣੇ ਆਂ ਪ੍ਰਾਣ ਤਿਆਗ ਗਿਆ।

error: Content is protected !!