ਲਵ-ਮੈਰਿਜ ਕਰਵਾਉਣੀ ਪਈ ਭਾਰੀ, ਸਾਲਿਆਂ ਨੇ ਚਾੜ੍ਹਿਆ ਕੁਟਾਪਾ
Ludhiana, love marriage

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਲਵ ਮੈਰਿਜ ਕਰਵਾਉਣੀ ਮਹਿੰਗੀ ਪੈ ਗਈ। ਉਹਦੇ ਹੀ ਸਾਲਿਆਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਜਤਿੰਦਰ ਸਿੰਘ ਨੇ ਦੱਸਿਆ ਕਿ 2018 ਦੇ ਵਿੱਚ ਮੇਰੀ ਲਵ ਮੈਰਿਜ਼ ਹੋਈ ਸੀ. ਜਿਸ ਤੋਂ ਬਾਅਦ ਮੇਰਾ ਸਹੁਰੇ ਪਰਿਵਾਰ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਹੋ ਗਏ ਸੀ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਦੋਨੇ ਮੀਆਂ-ਬੀਬੀ ਰਾਜੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਹੀ ਰਹੇ ਸੀ ਕਿ ਬੀਤੇ ਦਿਨੀ ਮੇਰੇ ਪਿਤਾ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ, ਜਿਸ ਵਿੱਚ ਜਾਨੋ ਮਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਅਗਲੇ ਦਿਨ ਮੇਰੇ ਸਾਲਿਆਂ ਦੇ ਵੱਲੋਂ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਵਿੱਚ ਮੇਰੇ ਛੋਟੇ ਛੋਟੇ ਬੱਚੇ ਸਾਰਾ ਮਾਹੌਲ ਦੇਖ ਕੇ ਡਰ ਗਏ ਅਗਰ ਮੇਰਾ ਪਰਿਵਾਰ ਬਚਾਵ ਨਾ ਕਰਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ ਹੁਣ ਮੈਂ ਥਾਣੇ ਵਿੱਚ ਦਰਖਾਸਤ ਦੇਣ ਦੇ ਲਈ ਪਹੁੰਚਿਆ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਮੈਨੂੰ ਇਨਸਾਫ ਦਿੱਤਾ ਜਾਵੇ।





