ਅੰਮ੍ਰਿਤਸਰ ‘ਚ ਚੱਲੀਆਂ ਗੋਲ਼ੀਆਂ, ਨੌਜਵਾਨ ਦੀ ਥਾਈਂ ਮੌ+ਤ
Punjab, amritsar, murder

ਵੀਓਪੀ ਬਿਊਰੋ – ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਗੋਲਡਨ ਐਵਨਿਊ ਦੇ ਬਾਹਰ ਦੋ ਨੌਜਵਾਨ ਆਪਣੀ ਗੱਡੀ ‘ਤੇ ਸਵਾਰ ਹੋ ਕੇ ਜਾ ਰਹੇ ਸਨ, ਜਿਨ੍ਹਾਂ ਦਾ ਨਾਮ ਨਿਮਿਸ਼ ਕੁਮਾਰ ਤੇ ਹਰਪ੍ਰੀਤ ਸਿੰਘ ਗੰਜਾ ਹਨ। ਇਸ ਦੌਰਾਨ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨਾ ਦੇ ਵੱਲੋਂ ਗੱਡੀ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ।

ਇਸ ਦੇ ਵਿੱਚ ਨੌਜਵਾਨਾਂ ਨੂੰ ਗੋਲੀਆਂ ਲੱਗਣ ਦੇ ਕਾਰਨ ਮੌਕੇ ‘ਤੇ ਹੀ ਨੀਮਿਸ਼ ਦੀ ਮੌਤ ਹੋ ਗਈ। ਹਰਪ੍ਰੀਤ ਸਿੰਘ ਗੰਜਾ ਜੋ ਕਿ ਜ਼ਖਮੀ ਹੋ ਗਿਆ, ਜਿਸ ਨੂੰ ਕਿ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।

ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਜੋ ਕੀ ਰਿਕਵਰੀ ਦਾ ਕੰਮ ਕਰਦਾ ਹੈ,ਉਹ ਦੇਰ ਰਾਤ ਆਪਣੇ ਯਾਰ ਦੋਸਤ ਗੰਜੇ ਦੇ ਨਾਲ ਗੱਡੀ ਦੇ ਵਿੱਚ ਜਾ ਰਿਹਾ ਸੀ, ਕਿ ਦੋ ਅਣਪਛਾਤੇ ਮੋਟਰਸਾਈਕਲ ਨੌਜਵਾਨਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਦੱਸਿਆ ਕਿ ਮੇਰੇ ਭਰਾ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਦੇਰ ਰਾਤ ਨੌਜਵਾਨਾਂ ਦੇ ਵੱਲੋਂ ਆ ਕੇ ਉਸਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਜਿਸ ਦੇ ਵਿੱਚ 14 ਗੋਲੀਆਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸਾਡੇ ਵੱਲੋਂ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ। ਤਾਂ ਨੌਜਵਾਨਾਂ ਦੀ ਭਾਲ ਦੇ ਲਈ ਵੱਖ-ਵੱਖ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਨਾਲ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ।




