ਐਤਵਾਰ ਬਣ ਕੇ ਆਇਆ ਕਾਲ… 2 ਜਗ੍ਹਾ ਸੜਕ ਹਾਦਸਾ
ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਤੋਂ ਦਸੂਹਾ ਰੋਡ ‘ਤੇ ਸਥਿਤ ਬਾਗਪੁਰ ਅੱਡਾ ਨਜ਼ਦੀਕ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ। ਦੱਸ ਦੇਈਏ ਕਿ ਜੋ ਬੱਸ ਹੈ ਦਸੂਆ ਸਾਈਡ ਤੋਂ ਹੁਸ਼ਿਆਰਪੁਰ ਨੂੰ ਆ ਰਹੀ ਸੀ ਤੇ ਟਰੱਕ ਜੋ ਹੁਸ਼ਿਆਰਪੁਰ ਤੋਂ ਦਸੂਆ ਰੋਡ ਨੂੰ ਜਾ ਰਿਹਾ ਸੀ। ਜਿਸ ਵਿੱਚ ਬਸ ਡਰਾਈਵਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਜੋ ਟਰੱਕ ਡਰਾਈਵਰ ਹੈ ਉਸ ਨੂੰ ਡੇਢ ਤੋਂ ਦੋ ਘੰਟੇ ਦੀ ਕੜੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ ਅਤੇ ਇੱਕ ਨਿੱਜੀ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ।

ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੋ ਬੱਸ ਹੈ ਇਹ ਤੇਜ਼ ਰਫਤਾਰ ਅਤੇ ਓਵਰਟੇਕ ਕਰਨ ਦੇ ਨਾਲ ਇਹ ਜੋ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਜੋ ਬੱਸ ਦੇ ਵਿੱਚ ਸਵਾਰੀਆਂ ਸਵਾਰ ਸਨ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜੋ ਦੋਨੋਂ ਟਰੱਕ ਅਤੇ ਬੱਸ ਦਾ ਡਰਾਈਵਰ ਹੈ, ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਰਿਹਾ।
ਸੁਲਤਾਨਪੁਰ ਲੋਧੀ ਕਰਮਜੀਤਪੁਰ ਮਾਰਗ ‘ਤੇ ਸਥਿਤ ਰੇਲਵੇ ਅੰਡਰ ਬ੍ਰਿਜ ਵਿਚਾਲੇ ਦੋ ਟਿੱਪਰਾਂ ਦੀ ਜ਼ਬਰਦਸਤ ਭਿੜਤ ਹੋ ਗਈ। ਟੱਕਰ ਇਨੀ ਜ਼ਬਰਦਸਤ ਸੀ ਕਿ ਦੋਹੇ ਟਿੱਪਰ ਇੱਕ ਦੂਜੇ ਵਿੱਚ ਬੁਰੀ ਨਾਲ ਫਸ ਗਏ ਅਤੇ ਰਸਤਾ ਜਾਮ ਹੋ ਗਿਆ। ਦੋਹਾਂ ਚਾਲਕਾਂ ਵੱਲੋਂ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਗਿਆ ਗਨੀਮਤ ਇਹ ਰਹੀ ਕਿ ਉਹਨਾਂ ਦੇ ਹਲਕਿਆਂ ਸੱਟਾਂ ਲੱਗੀਆਂ ਪਰ ਕੋਈ ਵੀ ਅਣਹੋਣੀ ਨਹੀਂ ਘਟੀ।
ਸਥਾਨਕ ਲੋਕਾਂ ਦੀ ਮੰਨੀਏ ਤਾਂ ਦੋਹਾਂ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜ਼ੀ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ ਹੈ। ਜੇਕਰ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪ੍ਰਭਾਵਿਤ ਹੋਈ ਆਵਾਜਾਈ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਡੇਢ ਘੰਟੇ ਤੋਂ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਇਹ ਸੁਲਤਾਨਪੁਰ ਲੋਧੀ ਦੇ ਪ੍ਰਵੇਸ਼ ਅਤੇ ਨਿਕਾਸ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੁੱਖ ਮਾਰਗ ਹੈ।
ਦੂਜੇ ਪਾਸੇ ਰੇਲਵੇ ਪੁਲਿਸ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਰਸਤਾ ਸਾਫ ਕਰਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ।






