5 ਸਾਲ ਪਹਿਲਾਂ ਕ+ਤਲ ਕਰ ਕੇ ਫ਼ਰਾਰ ਹੋਏ ਘੋੜੀ ਬਦਮਾਸ਼ ਦਾ ਐਨਕਾਉਂਟਰ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਦਿਹਾਤੀ ਖੇਤਰ ਦੇ ਆਦਮਪੁਰ ਦੇ ਪਿੰਡ ਹਰੀਪੁਰ ਨੇੜੇ ਸ਼ਨੀਵਾਰ ਸ਼ਾਮ ਨੂੰ ਲਗਭਗ 6.30 ਵਜੇ ਇੱਕ ਮੁਕਾਬਲੇ ਵਿੱਚ ਦੋ ਮੁਲਜ਼ਮ ਫੜੇ ਗਏ। ਮੁਕਾਬਲੇ ਵਿੱਚ, ਆਦਮਪੁਰ ਦੇ ਇੱਕ ਸੈਲੂਨ ਵਿੱਚ ਰੇਰੂ ਪਿੰਡ ਦੇ ਸਾਗਰ ਦੇ ਕਤਲ ਮਾਮਲੇ ਵਿੱਚ 5 ਸਾਲਾਂ ਤੋਂ ਫਰਾਰ ਮਨਜੀਤ ਸਿੰਘ ਘੋੜੀ ਵਾਸੀ ਪਤਾਰਾ ਦੀ ਸੱਜੀ ਬਾਂਹ ਵਿੱਚ ਗੋਲੀ ਲੱਗੀ ਸੀ।

ਘੋੜੀ ਦੇ ਨਾਲ ਉਸਦਾ ਸਾਥੀ ਗਗਨ ਕੁਮਾਰ ਗੱਗੀ ਵਾਸੀ ਬੋਲੀਨਾ ਫੜਿਆ ਗਿਆ। ਘੋੜੀ ਵਿਰੁੱਧ ਕੁੱਲ 5 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕੈਂਟ ਥਾਣੇ ਵਿੱਚ ਦਰਜ ਹੈ।
ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਇੰਦਰਜੀਤ ਸਿੰਘ ਸੈਣੀ ਦੀ ਨਿਗਰਾਨੀ ਹੇਠ ਏਐਸਆਈ ਦਿਆਲ ਸਿੰਘ ਦੀ ਟੀਮ ਨੇ ਹਰੀਪੁਰ ਨਹਿਰ ਨੇੜੇ ਇੱਕ ਬਾਈਕ ‘ਤੇ ਜਾ ਰਹੇ ਦੋ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਬਾਈਕ ਫਿਸਲ ਗਈ।





