Skip to content
Monday, November 10, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
October
6
ਰੋਜ਼ੀ ਰੋਟੀ ਲਈ ਮਸਕਟ ਗਈ ਪੰਜਾਬੀ ਕੁੜੀ ਨਾਲ ਤਸ਼ੱਦਦ ਦੀ ਹੱਦ, ਵਾਪਸ ਆ ਕੇ ਦੱਸੀ ਰੂਹ ਕੰਬਾਊ ਦਾਸਤਾਨ
Ajab Gajab
Crime
Delhi
international
Latest News
National
Punjab
ਰੋਜ਼ੀ ਰੋਟੀ ਲਈ ਮਸਕਟ ਗਈ ਪੰਜਾਬੀ ਕੁੜੀ ਨਾਲ ਤਸ਼ੱਦਦ ਦੀ ਹੱਦ, ਵਾਪਸ ਆ ਕੇ ਦੱਸੀ ਰੂਹ ਕੰਬਾਊ ਦਾਸਤਾਨ
October 6, 2025
VOP TV
ਰੋਜ਼ੀ ਰੋਟੀ ਲਈ ਮਸਕਟ ਗਈ ਪੰਜਾਬੀ ਕੁੜੀ ਨਾਲ ਤਸ਼ੱਦਦ ਦੀ ਹੱਦ, ਵਾਪਸ ਆ ਕੇ ਦੱਸੀ ਰੂਹ ਕੰਬਾਊ ਦਾਸਤਾਨ
Punjab, latest news
ਕਪੂਰਥਲਾ (ਵੀਓਪੀ ਬਿਊਰੋ) ਘਰ ਨੂੰ ਗੁਰਬਤ ਵਿੱਚੋਂ ਕੱਢਣ ਦੇ ਇਰਾਦੇ ਨਾਲ ਸਹੇਲੀ ਦੇ ਕਹਿਣ ‘ਤੇ ਓਮਾਨ ਗਈ ਪੰਜਾਬ ਦੀ ਕੁੜੀ ਨੇ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੈ। ਮਸਕਟ ਓਮਾਨ ਤੋਂ ਪਰਤੀ ਜਲੰਧਰ ਜਿਲ੍ਹੇ ਦੀ ਰਹਿਣ ਵਾਲੀ ਲ਼ੜਕੀ ਨੇ ਆਪਣੀ ਹੱਡੀ ਬੀਤੀ ਸੁਣਾਉਂਦਿਆ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਤੇ ਫਿਰ ਉਥੋਂ ਮਸਕਟ ਗਈ ਸੀ। ਪਰ ਉੱਥੇ ਉਸ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਨੂੰ ਖਾਣਾ ਵੀ ਢੰਗ ਨਾਲ ਨਹੀਂ ਸੀ ਦਿੱਤਾ ਜਾਂਦਾ।
ਆਪਣੇ ਪਰਿਵਾਰ ਨਾਲ ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਨ ਪਹੁੰਚੀ ਇਸ ਲੜਕੀ ਨੇ ਦੱਸਿਆ ਕਿ ਉਸ ਨੂੰ ਮਸਕਟ ਜਾਂਦਿਆ ਹੀ ਅਹਿਸਾਸ ਹੋ ਗਿਆ ਸੀ ਕਿ ਉਹ ਵਿੱਕ ਗਈ ਹੈ ਤੇ ਬੁਰੀ ਤਰ੍ਹਾਂ ਨਾਲ ਉਥੇ ਫਸ ਚੁੱਕੀ ਹੈ। ਏਜੰਟਾਂ ਦੇ ਡਰ ਕਾਰਣ ਉਹ ਜਿਵੇਂ ਨਾ ਕਿਵੇਂ ਦਿਨ ਕੱਟ ਰਹੀ ਸੀ। ਪੀੜਤਾ ਮੁਤਾਬਿਕ ਜਿਸ ਦਫਤਰ ਵਿੱਚ ਉਸਨੂੰ ਰੱਖਿਆ ਗਿਆ ਸੀ ਉਥੇ 10 ਤੋਂ ਵੱਧ ਹੋਰ ਕੁੜੀਆਂ ਵੀ ਸੀ। ਜੋ ਉਸੇ ਤਰ੍ਹਾਂ ਆਪਣਿਆਂ ਦੇ ਸ਼ਿਕਾਰ ਹੋ ਕੇ ਉੱਥੇ ਫਸ ਚੁੱਕੀਆਂ ਸੀ। ਇਸ ਲ਼ੜਕੀ ਨੇ ਦਾਅਵਾ ਕੀਤਾ ਕਿ ਉੱਥੇ ਲੜਕੀਆਂ ‘ਤੇ ਬੇਤਹਾਸ਼ਾ ਤੱਸ਼ਦਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਸਨੇ ਦੱਸਿਆ ਕਿ ਜਿਹੜੀ ਕੁੜੀ ਗਲਤ ਕੰਮ ਲਈ ਸਹਿਮਤ ਨਹੀਂ ਹੁੰਦੀ ਉਸ ਦੀ ਹੱਦੋਂ ਵੱਧ ਕੁਟਮਾਰ ਕੀਤੀ ਜਾਂਦੀ ਸੀ।
5 ਮਹੀਨਿਆਂ ਦਾ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਓਮਾਨ ਵਿੱਚ ਚੱਲ ਰਹੇ ਮਨੁੱਖੀ ਤਸਕਰੀ ਦੀਆਂ ਪਰਤਾਂ ਨੂੰ ਖੋਲਦਿਆ ਦਾਅਵਾ ਕੀਤਾ ਕਿ ਉੱਥੇ ਪਹਿਲਾਂ ਤਾਂ ਲੜਕੀਆਂ ਨੂੰ ਵੱਡੇ ਵੱਡੇ ਸੁਫਨੇ ਦਿਖਾਏ ਜਾਂਦੇ ਹਨ ਤੇ ਉੱਥੇ ਬੁਲਾਇਆ ਜਾਂਦਾ ਹੈ। ਪਰ ਅਸਲ ਹਕੀਕਤ ਉਸ ਵੇਲੇ ਪਤਾ ਲਗਦੀ ਹੈ ਜਦੋਂ ਲੜਕੀ ਦਾ ਵੀਜ਼ਾ ਖਤਮ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਏਜੰਟ ਇਸ ਰੈਕਟ ਵਿੱਚ ਪਹਿਲਾਂ ਤਾਂ ਲੜਕੀਆਂ ਨੂੰ ਉੱਥੇ ਬੁਲਾ ਰਹੇ ਹਨ ਤੇ ਫਿਰ ਜਾਂ ਤਾਂ ਲੜਕੀ ਨੂੰ ਗਲਤ ਕੰਮ ਲਈ ਮਜ਼ਬੂਰ ਕਰਦੇ ਹਨ ਜਾਂ ਫਿਰ ਪੈਸੇ ਜਾਂ ਖੁਦ ਦੀ ਥਾਂ ਤੇ ਹੋਰ ਲੜਕੀਆਂ ਨੂੰ ਮੰਗਵਾਉਣ ਦੀ ਮੰਗ ਰੱਖਦੇ ਹਨ। ਇਸੇ ਤਰ੍ਹਾਂ ਹੀ ਉਹ ਲੜਕੀ ਵੀ ਇਸਦੀ ਸ਼ਿਕਾਰ ਹੋਈ ਸੀ।
ਪੀੜਤਾ ਨੇ ਦੱਸਿਆ ਕਿ ਏਜੰਟਾਂ ਜਾਂ ਦਫਤਰ ਵਾਲਿਆਂ ਦੀ ਗੱਲ ਨਾ ਮੰਨਣ ਤੇ ਕਈ ਵਾਰ ਤਾਂ ਏਨੀ ਕੁਟਮਾਰ ਕੀਤੀ ਜਾਂਦੀ ਹੈ ਕਿ ਲੜਕੀਆਂ ਨੂੰ ਉੱਥੇ ਅੱਧਮੋਇਆ ਕਰਕੇ ਸੁੱਟ ਦਿੰਦੇ ਸਨ। ਉਹ ਕਿਸੇ ਵੀ ਕੁੜੀ ‘ਤੇ ਤਰਸ ਨਹੀਂ ਸੀ ਕਰਦੇ। ਉਸਨੇ ਦੱਸਿਆ ਕਿ ਏਜੰਟ ਗਰੀਬ ਕੁੜੀਆਂ ਦੀਆਂ ਮਜ਼ਬੂਰੀਆਂ ਦਾ ਨਜ਼ਾਇਜ ਫਾਇਦਾ ਚੁੱਕਦੇ ਸੀ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕਰਦੇ ਸੀ।
ਪੀੜਤਾ ਦੀ ਮਾਤਾ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੱਕ ਪਹੁੰਚ ਕੀਤੀ ਅਗਸਤ ਮਹੀਨੇ ਵਿੱਚ ਪਹੁੰਚ ਕੀਤੀ ਗਈ ਸੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਸਦਕਾ ਉਸ ਦਾ ਭਾਰਤ ਆਉਣਾ ਸੰਭਵ ਹੋ ਸਕਿਆ ਕਿਉਂਕਿ ਉਸ ਕੋਲੋ ਤਾਂ ਪਾਸਪੋਰਟ ਅਤੇ ਮੋਬਾਇਲ ਜਾਂਦਿਆ ਹੀ ਖੋਹ ਲਿਆ ਗਿਆ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਦੌਰਾਨ ਅਪੀਲ ਵੀ ਕੀਤੀ ਕਿ ਉਹ ਅਰਬ ਦੇਸ਼ਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਵੀਜ਼ੇ ਦੀ ਕਿਸਮ ਜਰੂਰ ਦੇਖਣ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ। ਟ੍ਰੈਵਲ ਏਜੰਟ ਆਮ ਤੌਰ ‘ਤੇ ਟੂਰਿਸਟ ਵੀਜੇ ‘ਤੇ ਲੈ ਜਾਂਦੇ ਹਨ ਤੇ ਉਥੇ ਜਾ ਕੇ ਲ਼ੜਕੀਆਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਅਤੇ ਓਮਾਨ ਵਿਚਲੇ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਕੁੱਝ ਦਿਨ ਪਹਿਲਾਂ ਕੰਬੋਡੀਆ ਤੋਂ ਵਾਪਸ ਪਰਤੇ ਜਲੰਧਰ ਦੇ ਰਹਿਣ ਨੌਜਵਾਨ ਨੇ ਵੀ ਵੱਡਾ ਖੁਲਾਸਾ ਕਰਦਿਆ ਹੋਇਆ ਦੱਸਿਆ ਕਿ ਕੰਬੋਡੀਆ ਵਿੱਚ ਭਾਰਤੀਆਂ ਤੋਂ ਗੈਰਕਾਨੂੰਨੀ ਕੰਮ ਕਰਵਾਇਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਏਜੰਟਾਂ ਵੱਲੋਂ ਭਾਰਤੀ ਨੌਜਵਾਨਾਂ ਨੂੰ ਨਿਸ਼ਾਨਾ ਬਣ ਕਿ ਥਾਈਲੈਂਡ ਵਿੱਚ ਚੰਗੇ ਕੰਮ ਤੇ ਤਨਖਾਹ ਦੇ ਝਾਂਸੇ ਹੇਠ ਕੰਬੋਡੀਆ ਦੀ ਕੰਪਨੀਆਂ ਵਿੱਚ ਵੇਚਿਆ ਜਾ ਰਿਹਾ ਹੈ। ਜਿੱਥੇ ਉਹਨਾਂ ਕੋਲੋਂ ਸਾਇਬਰ ਦੇ ਗੈਰਕਾਨੂੰਨੀ ਕੰਮ ਕਰਵਾਏ ਜਾ ਰਹੇ ਹਨ ਤੇ ਨਾ ਕਰਨ ਤੇ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਸੰਤ ਸੀਚੇਵਾਲ ਵੱਲੋਂ ਮਿਆਂਮਾਰ ਤੋਂ ਚਾਰ ਨੌਜਵਾਨਾਂ ਦੀ ਵਾਪਸੀ ਕਰਵਾਈ ਸੀ ਜੋ ਇਸੇ ਤਰ੍ਹਾਂ ਦੇ ਗਿਰੋਹ ਵਿੱਚ ਫਸੇ ਹੋਏ ਸੀ।
Post navigation
ਮਾਂ ਦੀਆਂ ਅਸਥੀਆਂ ਤਾਰਨ ਜਾਂਦਿਆਂ ਨਾਲ ਹਾਦਸਾ, ਪੁੱਤ ਦੀ ਮੌ+ਤ
ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਰਾਖੀ ਲਈ ਸਕਿਊਰਿਟੀ ਗਾਰਡ ਤਾਇਨਾਤ ਕਰੇਗੀ ਸਰਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us