ਸਾਬਕਾ ਸਰਪੰਚ ਦੇ ਪੁੱਤ ਦੇ ਕ+ਤ+ਲ ਤੋਂ ਬਾਅਦ ਭਖਿਆ ਮਾਹੌਲ, ਪਰਿਵਾਰ ਨੇ ਮੰਗੀ ਸਰਕਾਰੀ ਨੌਕਰੀ

ਸਾਬਕਾ ਸਰਪੰਚ ਦੇ ਪੁੱਤ ਦੇ ਕ+ਤ+ਲ ਤੋਂ ਬਾਅਦ ਭਖਿਆ ਮਾਹੌਲ, ਪਰਿਵਾਰ ਨੇ ਮੰਗੀ ਸਰਕਾਰੀ ਨੌਕਰੀ

Punjab murder news

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਪਿੰਡ ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਕਤਲ ਮਾਮਲਾ ਪੰਜਾਬ ਦਾ ਵੱਡਾ ਗਰਮਾਇਆ ਮਾਮਲਾ ਨਜ਼ਰ ਆ ਰਿਹਾ ਹੈ। ਇਹ ਕਤਲ ਮਾਮਲੇ ਨੂੰ ਲੈਕੇ ਨੂੰ ਲੈ ਕੇ ਬਣਾਈ ਗਈ 21 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਅੱਜ ਦੇਰ ਰਾਤ 7 ਵਜੇ ਤੋਂ ਰਾਤ 8 ਵਜੇ ਤੱਕ ਜਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਏਡੀਸੀ ਬਰਨਾਲਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ।

ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਤਰਨਜੀਤ ਸਿੰਘ ਦੁਗਲ ਅਤੇ ਐਕਸ਼ਨ ਕਮੇਟੀ ਮੈਂਬਰ ਕਿਸਾਨ ਆਗੂ ਜਗਸੀਰ ਸਿੰਘ ਸੀਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਕਤਲਕਾਂਡ ਐਕਸ਼ਨ ਕਮੇਟੀ ਵੱਲੋਂ ਜਿਲਾ ਪ੍ਰਸ਼ਾਸਨ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਹੇਠ ਲਿਖੀਆਂ ਮੰਗਾਂ ਦੀ ਮੰਗ ਕੀਤੀ ਹੈ।

1-ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਪਿੱਛੇ ਮੁੱਖ ਸਾਜ਼ਿਸ਼ ਕਰਤਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਜਾਵੇ। ਕਿਸ ਵਿਅਕਤੀ ਵੱਲੋਂ ਇਹ ਕਤਲ ਕਰਵਾਉਣ ਦੀ ਮੁੱਖ ਸਾਜਿਸ਼ ਘੜੀ ਗਈ ਹੈ। ਉਹਨਾਂ ਮੌਜੂਦਾ ਸਰਕਾਰ ਦੇ ਆਪ ਲੀਡਰ ਤੇ ਵੀ ਸੰਭਾਲ ਚੁੱਕੇ।

2-ਸੁਖਵਿੰਦਰ ਸਿੰਘ ਕਲਕੱਤਾ ਵੱਲੋਂ ਆਪਣੇ ਜੇਬ ਵਿੱਚੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚੇ ਗਏ 60 ਲੱਖ ਰੁਪਏ ਪੰਜਾਬ ਸਰਕਾਰ ਪਰਿਵਾਰ ਨੂੰ ਅਦਾ ਕਰੇ.

3-ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

4-ਪਰਿਵਾਰ ਦੇ ਗੁਜ਼ਾਰੇ ਲਈ ਆਰਥਿਕ ਮੁਆਵਜੇ ਦੀ ਵੀ ਮੰਗ ਕੀਤੀ ਹੈ।

5-ਕਤਲ ਮਾਮਲੇ ਨੂੰ ਲੈ ਕੇ ਸੀਬੀਆਈ ਦੀ ਵੀ ਜਾਂਚ ਕੀਤੀ ਜਾਵੇ।

ਕਮੇਟੀ ਨੇ ਕਿਹਾ ਕਿ ਸੁਖਵਿੰਦਰ ਸਿੰਘ ਕਲਕੱਤਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ 60 ਲੱਖ ਰੁਪਏ ਦੇ ਕਰੀਬ ਆਪਣੀ ਜੇਬ ਵਿੱਚੋਂ ਖਰਚਾ ਕੀਤਾ ਗਿਆ ਸੀ ਪਰ ਮੌਜੂਦਾ ਸਰਕਾਰ ਵੱਲੋਂ ਉਸ ਦੇ ਵੱਲੋਂ ਖਰਚ ਕੀਤੀ ਗਈ ਲੱਖਾਂ ਰੁਪਏ ਦੀ ਰਾਸ਼ੀ ਨੂੰ ਅਦਾ ਨਹੀਂ ਕੀਤਾ ਗਿਆ. ਜ਼ਿਕਰਯੋਗ ਹੈ ਕਿ ਜਦ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਤਾ ਪਿੰਡ ਦੀ ਸਰਪੰਚ ਸੀ ਤਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਸੁਖਵਿੰਦਰ ਸਿੰਘ ਕਲਕੱਤਾ ਵੱਲੋਂ ਆਪਣੇ ਜੇਬ ਵਿੱਚੋਂ 60 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਸਨ। ਜਿਨਾਂ ਦੇ ਅਜੇ ਤੱਕ ਵੀ ਸਰਕਾਰ ਵੱਲ ਬਿੱਲ ਬਾਕੀ ਹਨ। ਜੋ ਅਜੇ ਤੱਕ ਵੀ ਉਹਨਾਂ ਨੂੰ ਅਦਾ ਨਹੀਂ ਕੀਤੇ ਗਏ ਸਨ। ਜਿਨਾਂ ਦੀ ਮੰਗ ਕੀਤੀ ਜਾ ਰਹੀ ਹੈ।

ਅੱਜ ਇਸ ਰਾਤ ਦੀ ਇਸ ਮੀਟਿੰਗ ਤੋਂ ਬਾਅਦ ਕੱਲ ਦੁਪਹਿਰ ਨੂੰ ਵੀ ਜਿਲ੍ਹਾ ਪ੍ਰਸ਼ਾਸਨ ਨਾਲ ਦੂਜੀ ਮੀਟਿੰਗ ਹੋਵੇਗੀ। ਪਰ ਅੱਜ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਪੋਸਟਮਾਰਟਮ ਨਹੀਂ ਕਰਵਾਇਆ ਗਿਆ। ਅਤੇ ਧਰਨਾ ਉਸੇ ਤਰ੍ਹਾਂ ਸੜਕ ਉੱਪਰ ਜਾਰੀ ਹੈ।

error: Content is protected !!